गुथली खोल जोगिया

झोलियाँ भर भर दर तेरे तो ॥ लै गई दुनिया सारी,
गुथली खोल जोगियां लै आ गई साड़ी वारी

बड़े चिरा तो आसा राखियाँ मैं वी दर्शन पावा,
धुनें वाले जोगियां तेनु दिल दा दुःख सुनावा,
पर्वत दे विच मंदिर सोहना ॥ लगदी गुफा प्यारी,
गुथली खोल जोगियां लै आ गई साड़ी वारी

ना मैं मंगदा हीरे मोती, मेहर तेरी बस हो जावे,
बिन मंगियाँ ही मिलन मुरादा जो तेरे दर आवे,
भगत प्रेमी भेटा गाउंदे ॥ चड़ गई नाम खुमारी,
गुथली खोल जोगियां लै आ गई साड़ी वारी

पारवती माता नाल जा के शिवा दा दर्शन पाइयां,
तेरिया तुहिओ जाने तेरी,कोई ना जाने मैयां,
ढोलक चिमटा छेने वजदे ॥ लगी रोनक भारी,
गुथली खोल जोगियां लै आ गई साड़ी वारी

तेथो मंगदा तेथो लेना होर किते नी जाना,
सोहनी पट्टी वाले ने ता तेरा ही गुण गाना,
रोट बनाके श्रधा दे नाल ॥ आ गए तेरे पुजारी,
गुथली खोल जोगियां लै आ गई साड़ी वारी

ਝੋਲੀਆਂ ਭਰ ਭਰ ਦਰ ਤੇਰੇ ਤੋਂ ॥, ਲੈ ਗਈ ਦੁਨੀਆਂ ਸਾਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ ॥

ਬੜੇ ਚਿਰਾਂ ਤੋਂ ਆਸਾਂ ਰੱਖੀਆਂ, ਮੈਂ ਵੀ ਦਰਸ਼ਨ ਪਾਵਾਂ
ਧੂਣੇ ਵਾਲੇ ਜੋਗੀਆ ਤੈਨੂੰ, ਦਿਲ ਦਾ ਦੁੱਖ ਸੁਣਾਵਾਂ
ਪਰਬਤਾਂ ਦੇ ਵਿਚ ਮੰਦਿਰ ਸੋਹਣਾ ॥,ਲੱਗਦੀ ਗੁਫਾ ਪਿਆਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ

ਨਾ ਮੈਂ ਮੰਗਦਾ ਹੀਰੇ ਮੋਤੀ, ਮੇਹਰ ਤੇਰੀ ਬਸ ਹੋ ਜਾਵੇ
ਬਿਨ ਮੰਗਿਆਂ ਹੀ ਮਿਲਣ ਮੁਰਾਦਾਂ, ਜੋ ਤੇਰੇ ਦਰ ਆਵੇ
ਭਗਤ ਪ੍ਰੇਮੀ ਭੇਟਾਂ ਗਾਉਂਦੇ ॥, ਚੜ੍ਹ ਗਈ ਨਾਮ ਖੁਮਾਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ

ਪਾਰਵਤੀ ਮਾਤਾ ਨਾਲ ਜਾ ਕੇ, ਸ਼ਿਵਾਂ ਦਾ ਦਰਸ਼ਨ ਪਾਇਆ
ਤੇਰੀਆਂ ਤੂੰਹੀਓਂ ਜਾਣੇ ਤੇਰੀ, ਕੋਈ ਨਾ ਜਾਣੇ ਮਾਇਆ
ਢੋਲਕ ਚਿਮਟਾ ਛੈਣੇ ਵੱਜਦੇ ॥, ਲੱਗੀ ਰੌਣਕ ਭਾਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ

ਤੈਥੋਂ ਮੰਗਣਾ ਤੈਥੋਂ ਲੈਣਾ, ਹੋਰ ਕਿਤੇ ਨੀ ਜਾਣਾ
ਸੋਹਣੀ ਪੱਟੀ ਵਾਲੇ ਨੇ ਤਾਂ, ਤੇਰਾ ਹੀ ਗੁਣ ਗਾਣਾ
ਰੋਟ ਬਣਾਕੇ ਸ਼ਰਧਾ ਦੇ ਨਾਲ ॥, ਆ ਗਏ ਤੇਰੇ ਪੁਜਾਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ



ਅਪਲੋਡ ਕਰਤਾ:- ਅਨਿਲ ਭੋਪਾਲ
download bhajan lyrics (996 downloads)