एह सब ते रेहमता करदा साईं झोलियाँ सब दिया भरदा,
चिमटे वाला शिद्ध जोगी,
ऐह वंडदा मिठड़े मेवे जोगी सब भगता नु देवे,
जो मंगता बन आवे दर दा,
एह सब ते रेहमता करदा......
ओह नेड़े हो के सुन्दा एहे अरदासा नु,
तती वाह न लगन देवे कदे दासा नु,
धुना भोह्डा हेठा ला के शिव शंकर दा नाम धिया के,
दुखड़े सबना दे हरदा ,
ऐह सब ते रेहमता करदा........
ऐह सारे जग दा बाली ऐ मेरा पीर साईं,
ऐह रबी रूप इलाही वसदा हर थाई,
ना ऐह उचा नीवा देखे मेरा जीवन ओहदे लेखे,
बाह है सब दी ओह फड़दा,
एह सब ते रेहमता करदा........
कोमल जालंधरी तू ओहदे दम भरिया कर,
जिस हाल च रखे सबर शुकर तू करियां कर,
जेह्दा ओट आसरा लेनदा ओहदे जा चरना विच बेह्न्दा,
ओस्ते मेहरा ओह करदा,
एह सब ते रेहमता करदा.......
ਏਹ ਸਭ ਤੇ ਰਹਿਮਤਾਂ ਕਰਦਾ, ਸਾਈਂ ਝੋਲੀਆਂ ਸਭ ਦੀਆਂ ਭਰਦਾ,
ਚਿਮਟੇ ਵਾਲਾ ਸਿੱਧ ਜੋਗੀ
ਏਹ ਵੰਡਦਾ ਮਿੱਠੜੇ ਮੇਵੇ, ਜੋਗੀ ਸਭ ਭਗਤਾਂ ਨੂੰ ਦੇਵੇ,
ਜੋ ਮੰਗਤਾ ਬਣ ਆਵੇ ਦਰ ਦਾ
ਏਹ ਸਭ ਤੇ ਰਹਿਮਤਾਂ ਕਰਦਾ,,,,,,,,,,,,,,,,,,,,,,,
ਉਹ ਨੇੜੇ ਹੋ ਕੇ ਸੁਣਦਾ ਏਹ ਅਰਦਾਸਾ ਨੂੰ,
ਤੱਤੀ ਵਾਹ ਨਾ ਲੱਗਣ ਦੇਵੇ ਕਦੇ ਦਾਸਾਂ ਨੂੰ
ਧੂਣਾ ਬੋਹੜਾਂ ਹੇਠਾਂ ਲਾ ਕੇ, ਸ਼ਿਵ ਸ਼ੰਕਰ ਦਾ ਨਾਮ ਧਿਆ ਕੇ,
ਦੁੱਖੜੇ ਸਭਨਾਂ ਦੇ ਹਰਦਾ
ਏਹ ਸਭ ਤੇ ਰਹਿਮਤਾਂ ਕਰਦਾ,,,,,,,,,,,,,,,,,,,,,,,
ਏਹ ਸਾਰੇ ਜੱਗ ਦਾ ਬਾਲੀ ਏ ਮੇਰਾ ਪੀਰ ਸਾਈਂ,
ਏਹ ਰੱਬੀ ਰੂਪ ਇਲਾਹੀ, ਵੱਸਦਾ ਹਰ ਥਾਈਂ
ਨਾ ਏਹ ਉੱਚਾ ਨੀਵਾਂ ਦੇਖੇ, ਮੇਰਾ ਜੀਵਨ ਓਹਦੇ ਲੇਖੇ,
ਬਾਂਹ ਹੈ ਸਭ ਦੀ ਉਹ ਫੜਦਾ
ਏਹ ਸਭ ਤੇ ਰਹਿਮਤਾਂ ਕਰਦਾ,,,,,,,,,,,,,,,,,,,,,,,
ਕੋਮਲ ਜਲੰਧਰੀ ਤੂੰ ਓਹਦੇ ਦਮ ਭਰਿਆ ਕਰ,
ਜਿਸ ਹਾਲ ਚ ਰੱਖੇ ਸਬਰ ਸ਼ੁਕਰ ਤੂੰ ਕਰਿਆ ਕਰ
ਜਿਹੜਾ ਔਟ ਆਸਰਾ ਲੈਂਦਾ, ਓਹਦੇ ਜਾ ਚਰਨਾਂ ਵਿਚ ਬਹਿੰਦਾ
ਉਸਤੇ ਮੇਹਰਾਂ ਉਹ ਕਰਦਾ
ਏਹ ਸਭ ਤੇ ਰਹਿਮਤਾਂ ਕਰਦਾ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ