काली बदली शाई होई ऐ,
जोगी आ के बाह फड़ ले,
जींद तेरे नामे लाइ होई ऐ,
बता हॉवे जे सहमने आन जोगी,
ता मैं अपनी गरदन उठा नही सकदा,
कई दिल विच आसा मैं ले के आइयाँ,
मैं दर तो खाली जा नही सकदा,
एक नज़र मेहर दी तक ले,
मेरे जोगी नाथ मेनू चरना च रख ले,
मैं जग दा बड़ा सताया हा,
तहियो दर तेरे ते आइयाँ हा,
एक वारि पला फड़ ले,
मेरे जोगी नाथ मेनू चरना च रख ले,
तेरे गल दी सिंगी बन जावा,
तेरे सीने दे नाल लग जावा,
एक वारी अर्ज तू मन ले,
मेरे जोगी नाथ मेनू चरना च रख ले,
मैं पौनाहारी किसे तो की लेना,
तेरे दर दा हो के जी लेना,
आ जोगी पा प्यार प्रीता तेरे नामे ज़िन्दगी लाइ,
राहवा तक तक नैन वि थक गए,
साड़ी जिंद मुकन ते आई ,
ऐ मंदड़े दे परदे कज ले,
मेरे जोगी नाथ मेनू चरना च रख ले,
जतिंदर ते तू सब ते कर्म कमा बाबा,
एह्नु चरना दे नाल ला बाबा,
एक वारि पल्ला फड़ले ,
मेरे जोगी नाथ मेनू चरना च रख ले,
( ਕਾਲੀ ਬਦਲੀ ਛਾਈ ਹੋਈ ਏ,
ਜੋਗੀ ਆ ਕੇ ਬਾਂਹ ਫੜ ਲੈ,
ਜਿੰਦ ਤੇਰੇ ਨਾਮੇ ਲਾਈ ਹੋਈ ਏ l
ਬੈਠਾ ਹੋਵੇ ਜੇ ਸਾਹਮਣੇ ਆਣ ਜੋਗੀ,
ਤਾਂ ਮੈਂ ਆਪਣੀ ਗਰਦਨ ਉਠਾ ਨਹੀਂ ਸਕਦਾ,
ਕਈ ਦਿਲ ਵਿਚ ਆਸਾਂ, ਮੈਂ ਲੈ ਕੇ ਆਇਆ,
ਮੈਂ ਦਰ ਤੋਂ ਖਾਲੀ ਜਾ ਨਹੀਂ ਸਕਦਾ l )
ਇੱਕ ਨਜ਼ਰ ਮੇਹਰ ਦੀ ਤੱਕ ਲੈ ll
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ ll
ਮੈਂ ਜੱਗ ਦਾ ਬੜਾ ਸਤਾਇਆ ਹਾਂ lll
ਤਾਹੀਓਂ ਦਰ ਤੇਰੇ ਤੇ ਆਇਆ ਹਾਂ
ਇੱਕ ਵਾਰੀ ਪੱਲਾ ਫੜ੍ਹ ਲੈ
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ
ਤੇਰੇ ਗੱਲ ਦੀ ਸਿੰਗੀ ਬਣ ਜਾਵਾਂ lll
ਤੇਰੇ ਸੀਨੇ ਦੇ ਨਾਲ ਲੱਗ ਜਾਵਾਂ
ਇੱਕ ਵਾਰੀ ਅਰਜ਼ ਤੂੰ ਮੰਨ ਲੈ
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ
ਮੈਂ ਪੌਣਹਾਰੀਆ ਕਿਸੇ ਤੋਂ ਕੀ ਲੈਣਾ lll
ਤੇਰੇ ਦਰ ਦਾ ਹੋ ਕੇ ਜੀ ਲੈਣਾ
( ਆ ਜੋਗੀ ਪਾ ਪਿਆਰ ਪ੍ਰੀਤਾਂ,
ਤੇਰੇ ਨਾਮੇ ਜਿੰਦਗੀ ਲਾਈ l
ਰਾਹਵਾਂ ਤੱਕ ਤੱਕ ਨੈਣ ਵੀ ਥੱਕ ਗਏ,
ਸਾਡੀ ਜਿੰਦ ਮੁੱਕਣ ਤੇ ਆਈ l )
ਐ ਮੰਦੜੇ ਦੇ ਪਰਦੇ ਕੱਜ ਲੈ
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ
ਜਤਿੰਦਰ ਤੇ / ਤੂੰ ਸਭ ਤੇ ਕਰਮ ਕਮਾ ਬਾਬਾ lll
ਏਹਨੂੰ ਚਰਨਾਂ ਦੇ ਨਾਲ ਲਾ ਬਾਬਾ
ਇੱਕ ਵਾਰੀ ਪੱਲਾ ਫੜ੍ਹ ਲੈ
ਮੇਰੇ ਜੋਗੀ ਨਾਥ, ਮੈਨੂੰ ਚਰਨਾਂ ਚ ਰੱਖ ਲੈ
ਅਪਲੋਡ ਕਰਤਾ- ਅਨਿਲ ਭੋਪਾਲ