मैंनू खींच के लिया तेरा प्यार वे

मैंनू खींच के लिया तेरा प्यार वे ।
जंगला च रैहन वालिया ॥ आई छड़ के मैं सारा संसार वे एे ॥
जंगला च रैहन वालिया ॥

आया जदों चैत मेरा चित नईयो लगदा॥
तक्क तस्वीर तेरी दिल नईयो रज्ज दा ॥
बाटा लम्बीयां मेरे करतार वे एे ।

मन होवे मोर मेरा जोगी आ सवार होवे ॥
गुफा मोहरें पैहलां पाँवा खड़ी सरकार होवे एे ॥
मेरे ठाकुरा तु ठुकरां ना मार वे ऐ ॥
           
जय बाबे दी

किवें मैं मन्नावां तैंनु केहडी़ तस्वीस करां ॥
गुफा वासीयां मैं तेरी केहड़ी रीस करां ॥
आवे पत्त चड़ फिर बेहार वे ॥

मेरे नालों वद् कई लाड़ले हजार तैंनू ॥
तेरे नालो वद् कोई लाडला यार मैंनू ॥
कितें चातिया गूलाम वल मार वें ॥
जंगला च रैहन वालेया ॥

ਮੈਨੂੰ ਖਿੱਚ ਕੇ, ਲਿਆਇਆ ਤੇਰਾ ਪਿਆਰ ਵੇ
ਜੰਗਲਾਂ ਚ ਰਹਿਣ ਵਾਲਿਆ ll
ਆਈ ਛੱਡ ਕੇ, ਮੈਂ ਸਾਰਾ ਸੰਸਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,,

ਆਇਆ ਜਦੋਂ ਚੇਤ ਮੇਰਾ, ਚਿੱਤ ਨਹੀਓਂ ਲੱਗਦਾ
ਤੱਕ ਤਸਵੀਰ ਤੇਰੀ, ਦਿਲ ਨਹੀਓਂ ਰੱਜਦਾ ll
ਵਾਟਾਂ ਲੰਮੀਆਂ, ਮੇਰੇ ਕਰਤਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,,

ਮਨ ਹੋਵੇ ਮੋਰ ਮੇਰਾ, ਜੋਗੀਆ ਸਵਾਰ ਹੋਵੇ
ਗੁਫਾ ਮੋਹਰੇ ਪੈਲਾਂ ਪਾਵਾਂ, ਖੜੀ ਸਰਕਾਰ ਹੋਵੇ ll
ਮੇਰੇ ਠਾਕਰਾ ਤੂੰ, ਠੋਕਰਾਂ ਨਾ ਮਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,,ਜੈ ਬਾਬੇ ਦੀ

ਕਿਵੇਂ ਮੈਂ ਮਨਾਵਾਂ ਤੈਨੂੰ, ਕੇਹੜੀ ਤਦਵੀਜ਼ ਕਰਾਂ
ਗੁਫਾ ਦਿਆ ਵਾਸੀਆ ਮੈਂ, ਕੇਹੜੀ ਕੇਹੜੀ ਰੀਝ ਕਰਾਂ ll
ਆਵੇ ਪੱਤਝੜ, ਫਿਰ ਬਹਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,,

ਮੇਰੇ ਨਾਲੋਂ ਵੱਧ ਕਈ, ਲਾਡਲੇ ਹਜ਼ਾਰ ਤੈਨੂੰ
ਤੇਰੇ ਨਾਲੋਂ ਵੱਧ ਕੋਈ, ਲਾਡਲਾ ਨਾ ਯਾਰ ਮੈਨੂੰ ll
ਕਿਤੇ ਝਾਤੀਆਂ, ਗੁਲਾਮ ਵੱਲ ਮਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,

Singer :- Amit_Dharamkoti
Contact :- 99150_06531 , 98154_54501
download bhajan lyrics (1033 downloads)