सुख वेले करीए शुकराना

सुख वेले करीए शुकराना, दुख वेले अरदास
हर वेले ओहदा सिमरन करीए, तां हर कम आवे रास
सुख वेले करीए शुकराना.........

मोह माया दे जाल च वस के, असीं हाँ जग्ग विच रुल्लदे
उसदी किरपा बिना असीं हाँ, न इक्क कौडी मुल्ल दे
कुझ कर ज़्यादा, ला लईए रख, नाम दी दौलत पास
हर वेले ओहदा सिमरन करीए, तां हर कम आवे रास
सुख वेले करीए शुकराना...............

भुब्बां मार के रौंदे हाँ जद, वी कोई दुख आवे
पर भागां विच जो है लिखिया, ओहियो अग्गे आवे
कुझ पल उसनूं, याद जे करीए तां, दुख ना आवे पास
हर वेले ओहदा सिमरन करीए, तां हर कम आवे रास
सुख वेले करीए शुकराना...........

रहमत करके जिसने दित्ता, स्वासां दा एह ख़ज़ाना
भूल बैठा तू उसे रब्ब नूं, ओह भोले नादाना
नाम दा सिमरन, करीए फिर न, विरथा जावे स्वांस
हर वेले ओहदा सिमरन करीए, तां हर कम आवे रास
सुख वेले करीए शुकराना..............

सुख -दुख ताहने इस जग्ग अंदर, इक्क हवा दा झौंका
शिव हरी पाल समझ लै हुन वी, फिर नहीं मिलना मौका
मन विच याद, बसा के रखीए, रब्ब मिलन दी आस
हर वेले ओहदा सिमरन करीए, तां हर कम आवे रास
सुख वेले करीए शुकराना.............

ਸੁੱਖ ਵੇਲੇ ਕਰੀਏ ਸ਼ੁਕਰਾਨਾ, ਦੁੱਖ ਵੇਲੇ ਅਰਦਾਸ
ਹਰ ਵੇਲੇ ਓਹਦਾ ਸਿਮਰਨ ਕਰੀਏ, ਤਾਂ ਹਰ ਕੰਮ ਆਵੇ ਰਾਸ
ਸੁੱਖ ਵੇਲੇ ਕਰੀਏ ਸ਼ੁਕਰਾਨਾ,,,,,,,,,,,,,,,,,,,,,,,

ਮੋਹ ਮਾਇਆ ਦੇ ਜਾਲ ਚ ਵੱਸ ਕੇ, ਅਸੀਂ ਹਾਂ ਜੱਗ ਵਿੱਚ ਰੁੱਲਦੇ
ਉਸਦੀ ਕਿਰਪਾ ਬਿਨਾ ਅਸੀਂ ਹਾਂ, ਨਾ ਇੱਕ ਕੌਡ਼ੀ ਮੁੱਲ ਦੇ
ਕੁਝ ਕਰ ਜਿਆਦਾ, ਲਾ ਲਈਏ ਰੱਖ, ਨਾਮ ਦੀ ਦੌਲਤ ਪਾਸ
ਹਰ ਵੇਲੇ ਓਹਦਾ ਸਿਮਰਨ ਕਰੀਏ, ਤਾਂ ਹਰ ਕੰਮ ਆਵੇ ਰਾਸ
ਸੁੱਖ ਵੇਲੇ ਕਰੀਏ ਸ਼ੁਕਰਾਨਾ,,,,,,,,,,,,,,,,,,,,,,,

ਭੁੱਬਾਂ ਮਾਰ ਕੇ ਰੌਂਦੇ ਹਾਂ ਜਦ, ਵੀ ਕੋਈ ਦੁੱਖ ਆਵੇ
ਪਰ ਭਾਗਾਂ ਵਿੱਚ ਜੋ ਹੈ ਲਿਖਿਆ, ਓਹੀਓ ਅੱਗੇ ਆਵੇ
ਕੁਝ ਪਲ ਉਸਨੂੰ, ਯਾਦ ਜੇ ਕਰੀਏ ਤਾਂ, ਦੁੱਖ ਨਾ ਆਵੇ ਪਾਸ
ਹਰ ਵੇਲੇ ਓਹਦਾ ਸਿਮਰਨ ਕਰੀਏ, ਤਾਂ ਹਰ ਕੰਮ ਆਵੇ ਰਾਸ
ਸੁੱਖ ਵੇਲੇ ਕਰੀਏ ਸ਼ੁਕਰਾਨਾ,,,,,,,,,,,,,,,,,,,,,,,

ਰਹਿਮਤ ਕਰਕੇ ਜਿਸਨੇ ਦਿੱਤਾ, ਸੁਆਸਾਂ ਦਾ ਇਹ ਖਜ਼ਾਨਾ
ਭੁੱਲ ਬੈਠਾ ਤੂੰ ਓਸੇ ਰੱਬ ਨੂੰ, ਉਹ ਭੋਲੇ ਨਾਦਾਨਾਂ
ਨਾਮ ਦਾ ਸਿਮਰਨ, ਕਰੀਏ ਫਿਰ ਨਾ, ਵਿਰਥਾ ਜਾਵੇ ਸੁਆਸ
ਹਰ ਵੇਲੇ ਓਹਦਾ ਸਿਮਰਨ ਕਰੀਏ, ਤਾਂ ਹਰ ਕੰਮ ਆਵੇ ਰਾਸ
ਸੁੱਖ ਵੇਲੇ ਕਰੀਏ ਸ਼ੁਕਰਾਨਾ,,,,,,,,,,,,,,,,,,,,,,,

ਸੁੱਖ-ਦੁੱਖ ਤਾਹਨੇ ਇਸ ਜੱਗ ਅੰਦਰ, ਇੱਕ ਹਵਾ ਦਾ ਝੌਂਕਾ
ਸ਼ਿਵ ਹਰੀ ਪਾਲ ਸਮਝ ਲੈ ਹੁਣ ਵੀ, ਫਿਰ ਨਹੀਂ ਮਿਲਣਾ ਮੌਕਾ
ਮਨ ਵਿੱਚ ਯਾਦ, ਵਸਾ ਕੇ ਰੱਖੀਏ, ਰੱਬ ਮਿਲਣ ਦੀ ਆਸ
ਹਰ ਵੇਲੇ ਓਹਦਾ ਸਿਮਰਨ ਕਰੀਏ, ਤਾਂ ਹਰ ਕੰਮ ਆਵੇ ਰਾਸ
ਸੁੱਖ ਵੇਲੇ ਕਰੀਏ ਸ਼ੁਕਰਾਨਾ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1001 downloads)