बंगां चढ़ा लओ कुड़िओ मेरे मुर्शिद दे दरबार दियाँ

बंगां चढ़ा लओ कुड़िओ मेरे मुर्शिद दे दरबार दियाँ,
मुरशद दे दरबार दियां ते सोहनी सच्ची सरकार दियां,
बंगां चढ़ा लओ कुड़िओ मेरे मुर्शिद दे दरबार दियाँ

वे वन्जारियां बंगा वालियां बंगा दे के जा वे
सजना दे मन रनग विच रंगना सुहा लाल दिखा वे,
पर जग दी फिकर न काई जिह्ना दे सजन दिल विच रहंदे ने,
बुले तो गुंगरु मंगवा दे तुंबा पीरा दा खडका दे,
कोई अनहद नाद वजा दे वे मैं अर्जी गुजारदी आ,
बंगां चढ़ा लओ कुड़िओ .......

बंगा पा के कर्मा वालियां रूठडे यार मनावन,
हॉवे नजर सवली साईं दी सचा इश्क कमावन,
आगे पीर पेया मेरा जांदा हो,
पीछे तुर पइयां रमज़ा यार दियां,
बंगां चढ़ा लओ कुड़िओ ......

तेरे बाजो यारा मेनू कुझ वि होर नही चाहिदा,
ना किसे गल दी कमी है रहनी साथ जे मिल जे माहि दा,
जग चन्द्रा की जाने रमज़ा की हुंदिया ने यार दियां,
ओह रोला पा के नहियो दसदे कदरा जिहना नु प्यार दियां,
सच्ची गल सयाने कही ऐ एक दे हो के सदा ही रहिये,
अवे राह न अवले पाइए साहा ने दिन चार दियां,
बंगां चढ़ा लओ कुड़िओ मेरे मुर्शिद दे दरबार दियाँ

ਬੰਗਾਂ ਚੜਾ ਲਓ ਕੁੜੀਓ, ਮੇਰੇ ਮੁਰਸ਼ਿਦ ਦੇ ਦਰਬਾਰ ਦੀਆਂ X2
ਮੁਰਸ਼ਿਦ ਦੇ ਦਰਬਾਰ ਦੀਆਂ X2 ਤੇ, ਸੋਹਣੀ ਸੱਚੀ ਸਰਕਾਰ ਦੀਆਂ
ਬੰਗਾਂ ਚੜਾ ਲਓ ਕੁੜੀਓ, ਮੇਰੇ ਮੁਰਸ਼ਿਦ / ਸਾਈਂ ਦੇ ਦਰਬਾਰ ਦੀਆਂ

ਵੇ ਵਣਜਾਰਿਆਂ ਬੰਗਾਂ ਵਾਲਿਆ, ਬੰਗਾਂ ਦੇ ਕੇ ਜਾ ਵੇ
ਸੱਜਣਾ ਦੇ ਮੈਂ ਰੰਗ ਵਿਚ ਰੰਗਣਾ, ਸੂਹਾ ਲਾਲ ਦਿਖਾ ਵੇ
ਮੈਂ ਦੀਵਾਨੀ ਓਹਦੀ ਆ ਮੈਨੂੰ, ਕੌਝੀ ਕਮਲੀ ਕਹਿੰਦੇ ਨੇ
ਪਰ ਜੱਗ ਦੀ ਫਿਕਰ ਨਾ ਕਾਈ ਜਿਹਨਾਂ ਦੇ, ਸੱਜਣ ਦਿਲ ਵਿਚ ਰਹਿੰਦੇ ਨੇ
ਬੁੱਲੇ ਤੋਂ ਘੁੰਘਰੂ ਮੰਗਵਾ ਦੇ, ਤੂੰਬਾ ਪੀਰਾਂ ਦਾ ਖੜ੍ਹਕਾ ਦੇ,
ਕੋਈ ਅਨਹਦ ਨਾਦ ਵਜਾ ਦੇ, ਵੇ ਮੈਂ ਅਰਜ਼ ਗੁਜ਼ਾਰਦੀ ਆਂ
ਬੰਗਾਂ ਚੜਾ ਲਓ ਕੁੜੀਓ,,,,,,,,,,,,,,,,,,,,,,,,,,,

ਬੰਗਾਂ ਪਾ ਕੇ ਕਰਮਾਂ ਵਾਲੀਆਂ, ਰੁੱਠੜੇ ਯਾਰ ਮਨਾਵਣ
ਹੋਵੇ ਨਜ਼ਰ ਸਵੱਲੀ ਸਾਈਂ ਦੀ, ਸੱਚਾ ਇਸ਼ਕ ਕਮਾਵਣ
ਅੱਗੇ ਪੀਰ ਪਿਆ ਮੇਰਾ ਜਾਂਦਾ, ਹੋ,,,,,,,,, X2,
ਪਿੱਛੇ ਤੁਰ ਪਈਆਂ ਰਮਜ਼ਾਂ ਯਾਰ ਦੀਆਂ
ਬੰਗਾਂ ਚੜਾ ਲਓ ਕੁੜੀਓ,,,,,,,,,,,,,,,,,,,,,,,,,,,

ਤੇਰੇ ਬਾਝੌਂ ਯਾਰਾ ਮੈਨੂੰ, ਕੁਝ ਵੀ ਹੋਰ ਨੀ ਚਾਹੀਦਾ
ਨਾ ਕਿਸੇ ਗੱਲ ਦੀ ਕਮੀ ਹੈ ਰਹਿਣੀ, ਸਾਥ ਜੇ ਮਿਲ ਜੇ ਮਾਹੀ ਦਾ
ਜੱਗ ਚੰਦਰਾ ਕੀ ਜਾਣੇ ਰਮਜ਼ਾਂ, ਕੀ ਹੁੰਦੀਆਂ ਨੇ ਯਾਰ ਦੀਆਂ
ਉਹ ਰੌਲਾ ਪਾ ਕੇ ਨਹੀਓਂ ਦੱਸਦੇ, ਕਦਰਾਂ ਜਿਹਨਾਂ ਨੂੰ ਪਿਆਰ ਦੀਆਂ
ਸੱਚੀ ਗੱਲ ਸਿਆਣਿਆ ਕਹੀ ਏ, ਇੱਕ ਦੇ ਹੋ ਕੇ ਸਦਾ ਹੀ ਰਹੀਏ,
ਐਵੇ ਰਾਹ ਨਾ ਅਵੱਲੇ ਪਈਏ, ਸਾਹਾਂ ਨੇ ਦਿਨ ਚਾਰ ਦੀਆਂ  
ਬੰਗਾਂ ਚੜਾ ਲਓ ਕੁੜੀਓ,,,,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ

download bhajan lyrics (906 downloads)