चिट्टियाँ पूनियाँ

जय बाबे दी, जय जोगी दी, जय बाबे दी जै ll

चिट्टियाँ पूनियाँ, तन्द लैन हुलारे,
पौणाहारी / तलाईयाँ वाले ने, लख्ख पापी तारे ll
मैं वी तां जाना, जे मैनूं वी तारे ll
हाँ चिट्टियाँ पूनियाँ, तन्द लैन हुलारे,
पौणाहारी ने, लख्खां ही तारे l

कत्त कत्त पूनियां मैं, खेस बनाऊँदी आ,
तलाईयाँ वाले दे मैं, हेठ विशौऊँदी आ l
हाँ चिट्टियाँ पूनियाँ, तन्द लैन हुलारे,
पौणाहारी / तलाईयाँ वाले ने, लख्ख पापी तारे ll

चेत महीने झंडे, लै के आवाँगे,
पौणाहारीया तेरे, रोट चढ़ावाँगे l
हाँ चिट्टियाँ पूनियाँ, तन्द लैन हुलारे,
पौणाहारी / सिंगियाँ वाले ने, लख्ख पापी तारे ll

माँ लक्ष्मी दा लाल, प्यारा लगदा,
दुनियाँ नूं तारण आया, रूप रब दा l
हाँ चिट्टियाँ पूनियाँ, तन्द लैन हुलारे,
पौणाहारी / गुफा वाले ने, लख्ख पापी तारे ll

लाल दे दे सानूं, लंगर लावाँगे,
सोहनी पट्टी वाले तों, चौंकी लुआवाँगे l
हाँ चिट्टियाँ पूनियाँ, तन्द लैन हुलारे,
पौणाहारी / झोली चिमटे वाले ने, लख्ख पापी तारे ll

ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ
====================
ਜੈ ਬਾਬੇ ਦੀ, ਜੈ ਜੋਗੀ ਦੀ, ਜੈ ਬਾਬੇ ਦੀ ਜੈ  X2

ਚਿੱਟੀਆਂ ਪੂਣੀਆਂ, ਤੰਦ ਲੈਣ ਹੁਲਾਰੇ,
ਪੌਣਾਹਾਰੀ / ਤਲਾਈਆਂ ਵਾਲੇ ਨੇ, ਲੱਖ ਪਾਪੀ ਤਾਰੇ ll
ਮੈਂ ਵੀ ਤਾਂ ਜਾਣਾ ਜੇ, ਮੈਨੂੰ ਵੀ ਤਾਰੇ,
ਮੈਂ ਵੀ ਤਾਂ ਜਾਣਾ ਜੇ, ਮੈਨੂੰ ਵੀ ਤਾਰੇ
ਹਾਂ ਚਿੱਟੀਆਂ ਪੂਣੀਆਂ, ਤੰਦ ਲੈਣ ਹੁਲਾਰੇ,
ਪੌਣਾਹਾਰੀ ਨੇ, ਲੱਖਾਂ ਹੀ ਤਾਰੇ l

ਕੱਤ ਕੱਤ ਪੂਣੀਆਂ ਮੈਂ, ਖੇਸ ਬਣਾਉਂਦੀ ਆਂ,
ਤਲਾਈਆਂ ਵਾਲੇ ਦੇ ਮੈਂ, ਹੇਠ ਵਿਛਾਂਉਂਦੀ ਆਂ l
ਹਾਂ ਚਿੱਟੀਆਂ ਪੂਣੀਆਂ, ਤੰਦ ਲੈਣ ਹੁਲਾਰੇ,
ਪੌਣਾਹਾਰੀ / ਤਲਾਈਆਂ ਵਾਲੇ ਨੇ, ਲੱਖ ਪਾਪੀ ਤਾਰੇ ll

ਚੇਤ ਮਹੀਨੇ ਝੰਡੇ, ਲੈ ਕੇ ਆਵਾਂਗੇ,
ਪੌਣਹਾਰੀਆ ਤੇਰੇ, ਰੋਟ ਚੜ੍ਹਾਵਾਂਗੇ l
ਹਾਂ ਚਿੱਟੀਆਂ ਪੂਣੀਆਂ, ਤੰਦ ਲੈਣ ਹੁਲਾਰੇ,
ਪੌਣਾਹਾਰੀ / ਸਿੰਗੀਆਂ ਵਾਲੇ ਨੇ ਲੱਖ ਪਾਪੀ ਤਾਰੇ ll

ਮਾਂ ਲਕਸ਼ਮੀ ਦਾ ਲਾਲ, ਪਿਆਰਾ ਲੱਗਦਾ,
ਦੁਨੀਆਂ ਨੂੰ ਤਾਰਨ ਆਇਆ, ਰੂਪ ਰੱਬ ਦਾ l
ਹਾਂ ਚਿੱਟੀਆਂ ਪੂਣੀਆਂ,ਤੰਦ ਲੈਣ ਹੁਲਾਰੇ,
ਪੌਣਾਹਾਰੀ / ਗੁਫਾ ਵਾਲੇ ਨੇ ਲੱਖ ਪਾਪੀ ਤਾਰੇ ll

ਲਾਲ ਦੇ ਦੇ ਸਾਨੂੰ, ਲੰਗਰ ਲਾਵਾਂਗੇ,
ਸੋਹਣੀ ਪੱਟੀ ਵਾਲੇ ਤੋਂ, ਚੌਂਕੀ ਲੁਆਵਾਂਗੇ l
ਹਾਂ ਚਿੱਟੀਆਂ ਪੂਣੀਆਂ,ਤੰਦ ਲੈਣ ਹੁਲਾਰੇ,
ਪੌਣਾਹਾਰੀ / ਝੋਲੀ ਚਿਮਟੇ ਵਾਲੇ ਨੇ ਲੱਖ ਪਾਪੀ ਤਾਰੇ ll
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1072 downloads)