तेरे रंग न्यारे

वाह ओ मेरे जोगियां तेरे रंग नियारे,
लखा पापी जोगियां तू पला च तारे,
गोरख वरगे तेरी शक्ति मुहरे हारे,
वाह ओ मेरे जोगियां ......

जाग जाऊ तकदीर मेरी जदों पायेगा फेरे,
मूक जाऊ हर दुःख मेरा कर दर्शन तेरे,
बस मिल जावे था मेनू चरना विच तेरे,
वाह ओ मेरे जोगियां ........

छोटी उमरे जोगियां तू जोग कमाया,
ले वरदान शिवा तो ओह रतनो घर आइयाँ,
गौआ ओह्दियाँ चारियाँ ते कर्ज उतारे,
वाह ओ मेरे जोगियां .........

जिस दिन तो मैं जोगियां तेरे नाम थिआया,
सब कुज मैं जोगी तेरी किरपा नाल पाइयां,
खुशियाँ ही खुशियाँ ने हूँ मेरे पासे चारे,
वाह ओ मेरे जोगियां ............

ਵਾਹ ਓ ਮੇਰੇ ਜੋਗੀਆ, ਤੇਰੇ ਰੰਗ ਨਿਆਰੇ  
ਲੱਖਾਂ ਪਾਪੀ ਜੋਗੀਆ, ਤੂੰ ਪਲਾਂ ਚ ਤਾਰੇ ll
ਗੋਰਖ ਵਰਗੇ ਤੇਰੀ, ਸ਼ਕਤੀ ਮੂਹਰੇ ਹਾਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਜਾਗ ਜਾਊ ਤਕਦੀਰ ਮੇਰੀ, ਜਦੋਂ ਪਾਏਂਗਾ ਫੇਰੇ,
ਘਰ ਆਏਂਗਾ ਮੇਰੇ, ਕਦੋਂ ਪਾਏਂਗਾ ਫੇਰੇ, ਘਰ ਆਏਂਗਾ ਮੇਰੇ

ਜਾਗ ਜਾਊ ਤਕਦੀਰ ਮੇਰੀ, ਜਦੋਂ ਪਾਏਂਗਾ ਫੇਰੇ
ਮੁੱਕ ਜਾਊ ਹਰ ਦੁੱਖ ਮੇਰਾ, ਕਰ ਦਰਸ਼ਨ ਤੇਰੇ ll
ਬੱਸ ਮਿਲ ਜਾਵੇ ਥਾਂ ਮੈਨੂੰ, ਚਰਨਾਂ ਵਿੱਚ ਤੇਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਛੋਟੀ ਉਮਰੇ ਜੋਗੀਆ, ਤੂੰ ਜੋਗ ਕਮਾਇਆ
ਲੈ ਵਰਦਾਨ ਸ਼ਿਵਾ ਤੋਂ, ਉਹ ਰਤਨੋ ਘਰ ਆਇਆ ll
ਗਊਆਂ ਓਹਦੀਆਂ ਚਾਰੀਆਂ, ਤੈਂ ਕਰਜ਼ ਉਤਾਰੇ  
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਜਿਸ ਦਿਨ ਤੋਂ ਮੈਂ ਜੋਗੀਆ, ਤੇਰਾ ਨਾਮ ਧਿਆਇਆ
ਸਭ ਕੁਝ ਮੈਂ ਜੋਗੀ ਤੇਰੀ, ਕਿਰਪਾ ਨਾਲ ਪਾਇਆ ll
ਖੁਸ਼ੀਆਂ ਹੀ ਖੁਸ਼ੀਆਂ ਨੇ, ਹੁਣ ਮੇਰੇ ਪਾਸੇ ਚਾਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਕੋਠੀਆਂ ਕਾਰਾਂ ਦਿੱਤੀਆਂ, ਤੂੰ ਜੋਗੀ ਮੇਰੇ
ਤੇਰੀ ਕਿਰਪਾ ਨਾਲ ਹੀ, ਕੰਮ ਚੱਲਣ ਵਥੇਰੇ ll
ਤਾਹੀਓਂ ਮੇਰੇ ਜੋਗੀਆ, ਤੈਨੂੰ ਪੂਜਣ ਸਾਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,

ਹਰਿੰਦਰ ਕਿੰਦੀ ਨਾਮ ਤੇਰੇ ਦੀ, ਮਹਿਮਾ ਗਾਵੇ
ਲੁਧਿਆਣੇ ਦਾ ਰਮਨ ਵੀ, ਤੇਰਾ ਦਰਸ਼ਨ ਪਾਵੇ  
ਲਾਈ ਸੰਗਤਾਂ ਨੂੰ ਚਰਨਾਂ ਵਿੱਚ, ਏਹ ਅਰਜ਼ ਗੁਜਾਰੇ
ਵਾਹ ਓ ਮੇਰੇ ਜੋਗੀਆ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (901 downloads)