ਗਣਪਤਿ ਜੀ ਗਣੇਸ਼ ਨੂੰ ਮਨਾਈਏ, ਸਾਰੇ ਕਮ ਰਾਸ ਹੋਣਗੇ
ਹਰ ਕਮ ਨਾਲੋ ਪਹਲਾ ਹੀ ਧਿਆਈਏ, ਸਾਰੇ ਕਮ ਰਾਸ ਹੋਣਗੇ
ਗੌਰਾ ਮਾਂ ਦਾ ਮਾਨ ਹੈ ਗਣਪਤ,
ਸ਼ਿਵ ਜੀ ਦਾ ਵਰਦਾਨ ਹੈ ਗਣਪਤ
ਪਹਲਾ ਲਡੂਆਂ ਦਾ ਭੋਗ ਲਾਵਾਇਏ, ਸਾਰੇ ਕਮ ਰਾਸ ਹੋਣਗੇ
ਗਣਪਤ ਵਰਗਾ ਦੇਵ ਨਾ ਦੂਜਾ
ਸਬ ਤੋਂ ਪਹਲੇ ਹੁੰਦੀ ਪੂਜਾ
ਗਜਮੁਖ ਜੀ ਗੁਣ ਸਾਰੇ ਗਾਈਏ, ਸਾਰੇ ਕਮ ਰਾਸ ਹੋਣਗੇ
ਚਮਕਾ ਮਾਰੇ ਸੋਹਣਾ ਵੇਸ ਏ
ਕੁੰਡਲਾਂ ਵਾਲੇ ਕਾਲੇ ਕਾਲੇ ਕੇਸ ਏ
ਧੂੜ ਮੱਥੇ ਨਾਲ ਚਰਨਾ ਦੀ ਲਈਏ, ਸਾਰੇ ਕਮ ਰਾਸ ਹੋਣਗੇ