छन्ने दे विच चूरी

हथ छन्ना ऐ छन्ने दे विच चूरी, टोहलदी फिरां मैं नाथ नूं ll
हथ छन्ना ऐ छन्ने दे विच चूरी, वाज़ां मारां सोहणे नाथ नूं
इक्क वारी ओहनूं मिलना जरूरी, टोहलदी फिरां मैं नाथ नूं
हथ छन्ना ऐ छन्ने दे विच चूरी,,,,,,,,,,,,,,,,,,,,

पत्तियाँ तों पुछिया मैं, पानियाँ तों पुछिया
बालक मेरे दा पता, किसे वी न दस्सिया ll,
झल्ली जांदी न्हीओं, हुन मैथों दूरी,
टोहलदी फिरां मैं नाथ नूं
हथ छन्ना ऐ छन्ने दे विच चूरी,,,,,,,,,,,,,,,,,,,,

बालक मेरे दे बिना, सुन्नियाँ तलाईयाँ जी
खड़ियाँ खुंडे ते रोण, भुखियाँ एह गाइयाँ जी ll,  
मेहराँ वालिया मैं, मेरी मज़बूरी,
टोहलदी फिरां मैं नाथ नूं
हथ छन्ना ऐ छन्ने दे विच चूरी,,,,,,,,,,,,,,,,,,,,

बोहड़ां हेठां वेख आई, ओथे वी न लभिया
गरूना झाड़ी वेख आई, ओथे वी न लभिया ll,
सोहणी खौरे कदो, होनी मँज़ूरी,  
टोहलदी फिरां मैं नाथ नूं
हथ छन्ना ऐ छन्ने दे विच चूरी,,,,,,,,,,,,,,,,,,,,

ਛੰਨੇ ਦੇ ਵਿੱਚ ਚੂਰੀ
============
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ, ਟੋਲ੍ਹਦੀ ਫਿਰਾਂ ਮੈਂ ਨਾਥ ਨੂੰ ll
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ, ਵਾਜ਼ਾਂ ਮਾਰਾਂ ਸੋਹਣੇ ਨਾਥ ਨੂੰ
ਇੱਕ ਵਾਰੀ ਓਹਨੂੰ ਮਿਲਣਾ ਜਰੂਰੀ, ਟੋਲ੍ਹਦੀ ਫਿਰਾਂ ਮੈਂ ਨਾਥ ਨੂੰ
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ,,,,,,,,,,,,,,,,,,,,,,,,,

ਪੱਤਿਆਂ ਤੋਂ ਪੁੱਛਿਆ ਮੈਂ, ਪਾਣੀਆਂ ਤੋਂ ਪੁੱਛਿਆ
ਬਾਲਕ ਮੇਰੇ ਦਾ ਪਤਾ, ਕਿਸੇ ਵੀ ਨਾ ਦੱਸਿਆ ll,
ਝੱਲੀ ਜਾਂਦੀ ਨਹੀਓਂ, ਹੁਣ ਮੈਥੋਂ ਦੂਰੀ,
ਟੋਲ੍ਹਦੀ ਫਿਰਾਂ ਮੈਂ ਨਾਥ ਨੂੰ
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ,,,,,,,,,,,,,

ਬਾਲਕ ਮੇਰੇ ਦੇ ਬਿਨਾ, ਸੁੰਨੀਆਂ ਤਲਾਈਆਂ ਜੀ
ਖੜੀਆਂ ਖੁੰਡੇ ਤੇ ਰੋਣ, ਭੁੱਖੀਆਂ ਏਹ ਗਾਈਆਂ ਜੀ ll,
ਮੇਹਰਾਂ ਵਾਲਿਆਂ ਮੈਂ, ਮੇਰੀ ਮਜ਼ਬੂਰੀ,
ਟੋਲ੍ਹਦੀ ਫਿਰਾਂ ਮੈਂ ਨਾਥ ਨੂੰ
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ,,,,,,,,,,,,

ਬੋਹੜਾਂ ਹੇਠਾਂ ਵੇਖ ਆਈ, ਓਥੇ ਵੀ ਨਾ ਲੱਭਿਆ
ਗਰੂਨਾ ਝਾੜੀ ਵੇਖ ਆਈ, ਓਥੇ ਵੀ ਨਾ ਲੱਭਿਆ ll,
ਸੋਹਣੀ ਖੌਰੇ ਕਦੋਂ, ਹੋਣੀ ਮਨਜ਼ੂਰੀ,
ਟੋਲ੍ਹਦੀ ਫਿਰਾਂ ਮੈਂ ਨਾਥ ਨੂੰ
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
download bhajan lyrics (942 downloads)