स्वांसां दी माला नाल सिमरन मैं तेरा नाम,
तेरा नाम तेरा नाम तेरा नाम तेरा नाम,
बन जावा बन्दा मैं तेरा हे किरपा निधान,
स्वांसां दी माला नाल .....
एसी जी किरपा करो प्रभु मेरे,
छडीये जंजाला नु बन जाइये तेरे,
जिस दिन तू बिसरे निकल जाये मेरी जान,
स्वांसां दी माला नाल .......
संगता दी सेवा करदा रहा मैं,
चरना ते मस्तक धरदा रहा मैं,
मेरी खल दे जोड़े गुरु दे सिख हंडायो,
स्वांसां दी माला नाल........
सदा पकड़ो मेरी बाहा किते रुल ना जावा,
सुख विच पे के tएनु भूल न जावा,
चरना नाल जोड़ो हरी जी अपना विरद पछाना,
स्वांसां दी माला नाल ....
दाड़ी हां मैं गुरु नानक दे घर दा,
चंगा हा मंदा हा बन्दा हां उसदा,
मेरा है तन मन सब ओहना तो कुर्बान,
स्वांसां दी माला नाल.......
गुरु मेनू पिला दे तू अमृत दा प्याला,
रंग दे मेरे दिल नु मैं हो जावा मतवाला,
मेनू सतिगुरु जी तेरे दर्शन दी तांग,
स्वांसां दी माला नाल ....
कोटा ब्रिह्मांड दा माल्क तू स्वामी,
सबना नु देंदा है तू अन्तर्यामी,
तू देंदा नही थक्दा युगों युग देनदा है दान,
स्वांसां दी माला नाल .......
ਸਵਾਂਸਾਂ ਦੀ ਮਾਲਾ ਨਾਲ, ਸਿਮਰਨ ਮੈਂ, ਤੇਰਾ ਨਾਮ ll
ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ
ਬਣ ਜਾਵਾਂ ਬੰਦਾ ਮੈਂ ਤੇਰਾ, ਹੇ ਕਿਰਪਾ ਨਿਧਾਨ
ਸਵਾਂਸਾਂ ਦੀ ਮਾਲਾ ਨਾਲ,,,,,,,,,,,,,,,,,
ਐਸੀ ਜੀ ਕਿਰਪਾ, ਕਰੋ ਪ੍ਰਭੂ ਮੇਰੇ ll
ਛੱਡੀਏ ਜ਼ੰਜ਼ਾਲਾਂ ਨੂੰ, ਬਣ ਜਾਈਏ ਤੇਰੇ ll
ਜਿਸ ਦਿਨ ਤੂੰ ਬਿਸਰੇ, ਨਿਕਲ ਜਾਏ ਮੇਰੀ ਜਾਨ
ਸਵਾਂਸਾਂ ਦੀ ਮਾਲਾ ਨਾਲ,,,,,,,,,,,,,,,,,
ਸੰਗਤਾਂ ਦੀ ਸੇਵਾ, ਕਰਦਾ ਰਹਾਂ ਮੈਂ ll
ਚਰਨਾਂ ਤੇ ਮਸਤਕ, ਧਰਦਾ ਰਹਾਂ ਮੈਂ ll
ਮੇਰੀ ਖੱਲ ਦੇ ਜੋੜੇ, ਗੁਰੂ ਦੇ ਸਿੱਖ ਹੰਢਾਉਣ
ਸਵਾਂਸਾਂ ਦੀ ਮਾਲਾ ਨਾਲ,,,,,,,,,,,,,,,,,
ਸਦਾ ਪਕੜੋ ਮੇਰੀ ਬਾਂਹਾਂ, ਕਿਤੇ ਰੁੱਲ ਨਾ ਜਾਵਾਂ ll
ਸੁੱਖਾਂ ਵਿਚ ਪੈ ਕੇ, ਤੈਨੂੰ ਭੁੱਲ ਨਾ ਜਾਵਾਂ ll
ਚਰਨਾਂ ਨਾਲ ਜੋੜੋ ਹਰਿ ਜੀ, ਆਪਣਾ ਵਿਰਦ ਪਛਾਣ
ਸਵਾਂਸਾਂ ਦੀ ਮਾਲਾ ਨਾਲ,,,,,,,,,,,,,,,,,
ਢਾਡੀ ਹਾਂ ਮੈਂ, ਗੁਰੂ ਨਾਨਕ ਦੇ ਘਰ ਦਾ ll
ਚੰਗਾ ਹਾਂ ਮੰਦਾ ਹਾਂ, ਬੰਦਾ ਹਾਂ ਉਸਦਾ ll
ਮੇਰਾ ਹੈ ਤਨ ਮਨ ਸਭ, ਉਹਨਾਂ ਤੋਂ ਕੁਰਬਾਨ
ਸਵਾਂਸਾਂ ਦੀ ਮਾਲਾ ਨਾਲ,,,,,,,,,,,,,,,,,
ਗੁਰੂ ਮੈਨੂੰ ਪਿਲਾ ਦੇ, ਤੂੰ ਅੰਮ੍ਰਿਤ ਦਾ ਪਿਆਲਾ ll
ਰੰਗ ਦੇ ਮੇਰੇ ਦਿਲ ਨੂੰ, ਮੈਂ ਹੋ ਜਾਵਾਂ ਮਤਵਾਲਾ ll
ਮੈਨੂੰ ਹੈ ਸਤਿਗੁਰ ਜੀ, ਤੇਰੇ ਦਰਸ਼ਨ ਦੀ ਤਾਂਘ
ਸਵਾਂਸਾਂ ਦੀ ਮਾਲਾ ਨਾਲ,,,,,,,,,,,,,,,,,
ਕੋਟਾਂ ਬ੍ਰਹਿਮੰਡਾਂ ਦਾ, ਮਾਲਕ ਤੂੰ ਸੁਆਮੀ ll
ਸਭਨਾਂ ਨੂੰ ਦੇਂਦਾ ਹੈਂ, ਤੂੰ ਅੰਤਰਜਾਮੀ ll
ਤੂੰ ਦੇਂਦਾ ਨਹੀਂ ਥੱਕਦਾ, ਯੁਗੋ ਯੁੱਗ ਦੇਂਦਾ ਹੈਂ ਦਾਨ
ਸਵਾਂਸਾਂ ਦੀ ਮਾਲਾ ਨਾਲ,,,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ