मुडिया जोगिया मैं मारी तेरियां गमा दी,
हाल वे रबा मैं लुटी तेरियां गमा दी,
मुडिया जोगिया मैं मारी .....
तेरे बिन ना पेंदियाँ पानी भुखियाँ फिरदियाँ गईयाँ,
बाल खिलारे रत्नों फिरदी देख ले वांग शुदाईयाँ,
मारी तेरियां गमा दी,
मुडिया जोगिया मैं मारी ........
दिलो न तेनु भोली लाइ दिलो न लाइयाँ ताहना,
कलम कला तुर गया आपे बनके पूत बेगाना,
मारी तेरियां गमा दी,
मुडिया जोगिया मैं मारी ........
इधर कनका उपर कनका विच कनका दे मेथी,
माँ पे कदे न बदलन सारी दुनियां बदलदी देखि,
मारी तेरियां गमा दी,
मुडिया जोगिया मैं मारी ........
जे माँ दा हॉवे लाल गुआचा चैन किवे ओहनू आवे,
जिदा मेनू स्ताउन्दा वे तेनु तेरियां याद सतावे,
मारी तेरियां गमा दी,
मुडिया जोगिया मैं मारी ........
अशवनी वर्मे नु भगता ने जा के गल सुनाई,
मंदिर अन्दर आया जोगी जा के भेटा गाई
मारी तेरियां गमा दी,
मुडिया जोगिया मैं मारी ........
ਮੁੜਿਆ ਜੋਗੀਆ ਮੈਂ ਮਾਰੀ, ਤੇਰਿਆਂ ਗਮਾਂ ਦੀ
ਹਾਲ ਵੇ ਰੱਬਾ ਮੈਂ ਲੁੱਟੀ, ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,
ਤੇਰੇ ਬਿਨ ਨਾ ਪੀਦਿਂਆਂ ਪਾਣੀ, ''ਭੁੱਖੀਆਂ ਫਿਰਦੀਆਂ ਗਾਈਆਂ'' ll
ਬਾਲ ਖਿਲਾਰੇ ਰਤਨੋ ਫਿਰਦੀ, ਦੇਖ ਲੈ ਵਾਂਗ ਸ਼ੁਦਾਈਆਂ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,
ਦਿਲੋਂ ਨਾ ਤੈਨੂੰ ਬੋਲੀ ਲਾਈ, ''ਦਿਲੋਂ ਨਾ ਲਾਇਆ ਤਾਹਨਾ'' ll
ਕਲਮ ਕੱਲਾ ਤੁਰ ਗਿਆ ਆਪੇ, ਬਣਕੇ ਪੁੱਤ ਬੇਗਾਨਾ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,
ਐਧਰ ਕਣਕਾਂ ਓਧਰ ਕਣਕਾਂ, ''ਵਿੱਚ ਕਣਕਾਂ ਦੇ ਮੇਥੀ'' ll
ਮਾਪੇ ਕਦੇ ਨਾ ਬਦਲਣ ਸਾਰੀ, ਦੁਨੀਆਂ ਬਦਲਦੀ ਦੇਖੀ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,
ਜੇ ਮਾਂ ਦਾ ਹੋਵੇ ਲਾਲ ਗੁਆਚਾ, ''ਚੈਨ ਕਿਵੇਂ ਓਹਨੂੰ ਆਵੇ'' ll
ਜਿਦਾਂ ਮੈਨੂੰ ਸਤਾਉਂਦਾ ਵੇ ਤੈਨੂੰ, ਤੇਰੀਆਂ ਯਾਦ ਸਤਾਵੇ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,
ਅਸ਼ਵਨੀ ਵਰਮੇ ਨੂੰ ਭਗਤਾਂ ਨੇ, ''ਜਾ ਕੇ ਗੱਲ ਸੁਣਾਈ'' ll
ਮੰਦਿਰ ਅੰਦਰ ਆਇਆ ਜੋਗੀ, ਜਾ ਕੇ ਭੇਟਾਂ ਗਾਈਂ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ