ਆਜਾ ਭਗਤਾ ਓ ਗੱਡੀ ਮਈਆ ਜੀ ਦੇ ਚੱਲੀ ਆ
ਭਗਤ ਪਿਆਰਿਆਂ ਨੂੰ ਦਾਤੀ ਚਿੱਠੀ ਘੱਲੀ ਆ
ਆਜਾ ਭਗਤਾ ਓ ਗੱਡੀ...
ਆਓ ਗੱਡੀ ਵਿਚ ਬੈਠੋ ਸਾਰੇ, ਲਾਓ ਭਵਾਨੀ ਦੇ ਜੈਕਾਰੇ
ਜਾਕੇ ਦੁਰਗਾ ਮਾਂ ਦੇ ਦੁਆਰੇ, ਹੋਣੀ ਦਿਲ ਨੂੰ ਤਸੱਲੀ ਆ
ਆਜਾ ਭਗਤਾ ਓ ਗੱਡੀ...
ਸੰਗਤਾ ਨੇ ਜੈਕਾਰੇ ਲਾਕੇ, ਦਿਲ ਵਿਚ ਸ਼ਕਤੀ ਮਾਂ ਨੂੰ ਧਿਆਕੇ,
‘ਕਮਲ’ ਡ੍ਰਾਈਵਰ ਦੇ ਕੋਲ ਆ ਕੇ, ਬੈਠੇ ਮੰਗਾ ਦੀ ਪ੍ਬੰਲੀ ਆ
ਆਜਾ ਭਗਤਾ ਓ ਗੱਡੀ...
ਜਗਦੰਬੇ ਦਾ ਆਇਆ ਚਾਲਾ, ਉਸਦੀ ਜਾਕੇ ਜ੍ਯੋਤ ਜਗਾ ਲੈ
ਚਰਣਾ ਦੇ ਵਿਚ ਧਿਆਨ ਲਗਾ ਕੇ, ਹੋਗੀ ਨਜਰ ਸਵੱਲੀ ਆ
ਆਜਾ ਭਗਤਾ ਓ ਗੱਡੀ...
ਮਈਆ ਦਰ ‘ਸਿਕੰਦਰ’ ਜਾਵੇ, ਝੋਲੀਆਂ ਭਰਕੇ ਓਹ ਲੈ ਆਵੇ,
ਭਗਤ ਓਹਦੀਆ ਭੇਟਾਂ ਗਾਵੇ, ਜੇਹੜੀ ਵਲੀਆਂ ਦੀ ਵਲੀ ਆ
ਆਜਾ ਭਗਤਾ ਓ ਗੱਡੀ...
ਆਵਾਜ : ਸਰਦੂਲ ਸਿਕੰਦਰ