ਪੌਣਾਹਾਰੀ ਉੱਡ ਗਿਆ ਮੋਰ ਬਣਕੇ

   ਤੇਰੇ ਜੇਹਾ ਮੈਨੂ ਹੋਰ ਨਾ ਕੋਈ, ਮੇਰੇ ਜਹੇ ਲੱਖ ਤੈਨੂ
   ਜੇ ਮੇਰੇ ਵਿੱਚ ਐਬ ਨਾ ਹੁੰਦੇ, ਫੇਰ ਤੂ ਬਖ੍ਸ੍ਹਿੰਦਾ ਕਿੰਨੂ

ਪੌਣਾਹਾਰੀ ਉੱਡ ਗਿਆ ਮੋਰ ਬਣਕੇ ਓਹਨੂੰ ਬਲ ਸੀ ਉਡਣ ਦਾ
ਮੈਂ ਵੀ ਉੱਡ ਜਾਵਾਂ ਓਹਦੀ ਡੋਰ ਬਣਕੇ ਮੈਨੂੰ ਬਲ ਨਹੀ ਉਡਣ ਦਾ
ਗਊਆਂ ਵਾਲਾ ਉੱਡ ਗਿਆ ਪਊਆਂ ਵਾਲਾ ਉੱਡ ਗਿਆ
ਧੂਣੇ ਵਾਲਾ ਉੱਡ ਗਿਆ ਚਿਮਟੇ ਵਾਲਾ ਉੱਡ ਗਿਆ
ਪੌਣਾਹਾਰੀ ਉੱਡ ਗਿਆ ਮੋਰ ਬਣਕੇ...

ਛੋਟਾ ਜੇਹਾ ਬਾਲ ਓਹ ਸੁਨਿਹਰੀ ਜਟਾਂ ਵਾਲਾ ਏ
ਬਗਲ ਚ ਝੋਲੀ ਹੱਥ ਚਿਮਟਾ ਤੇ ਮਾਲਾ ਏ
ਉੱਡ ਗਿਆ ਹੋਰ ਦਾ ਹੋਰ ਬਣਕੇ ਓਹਨੂੰ ਬਲ ਸੀ ਉਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣਕੇ...

ਜੋਗੀ ਦੀਆਂ ਰਮਜ਼ਾ ਨੂੰ ਕਿਸੇ ਨਾ ਪਹਿਚਾਣਿਆ
ਰੂਪ ਅਵਤਾਰੀ ਸੀ ਓਹ ਭੇਦ ਅੱਜ ਜਾਣਿਆ
ਤਰ ਜਾਵਾਂ ਚੰਨ ਦੀ ਚਕੋਰ ਬਣਕੇ ਓਹਨੂੰ ਬਲ ਸੀ ਉਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣਕੇ...

ਘੁਲ੍ਲਾ ਸ੍ਰ੍ਹਾਲੇ ਦਾ ਦੀਵਾਨਾ ਓਹਦੇ ਨਾਮ ਦਾ
ਸਾਰਾ ਹੀ ਆਲਮ ਮਸਤਾਨਾ ਓਹਦੇ ਨਾਮ ਦਾ
ਪ੍ਰਭੂ ਦੇ ਪਿਆਰ ਵਾਲੀ ਲੋਰ ਬਣਕੇ ਓਹਨੂੰ ਬਲ ਸੀ ਉਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣਕੇ...
download bhajan lyrics (1408 downloads)