धूणा लाया बाबा जी तेरे नाम दा
धूणा लाया, लाया बाबा जी तेरे नाम दा।
धूणा लाया, लाया जोगी जी तेरे नाम दा।
जो वी तेरे दर चल आवे,
तेरा धूणा कषट मिटावे,
खुशिया झोली दे विच पावे,
सभ दे दिल दी आस पुचावे,
चोला पाएआ… हो चोला पाएआ, पाएआ बाबा जी तेरे नाम दा।
धूणा लाया लाया बाबा जी…
धूणा लाया शिव भगवान,
महिमा जिसदी बड़ी महान।
जिसनूं पूजे कुल जहान,
मिलदा सभनूं है वरदान।
नाम जपाएआ… हो नाम जपाएआ, जपाएआ बाबा तेरे नाम दा।
धूणा लाया लाया बाबा जी…
भभूती तेरी धूणे वाली,
भगतां माथे उत्ते ला ली।
आवे जिंदगी विच खुशहाली,
सोई किस्मत ओहने जागा ली।
रंग चढ़ाएआ… हो रंग चढ़ाएआ, चढ़ाएआ बाबा तेरे नाम दा।
धूणा लाया लाया बाबा जी…
तेरा धूणा जहड़ा लावे,
ओहनूं दुख कोई ना आवे।
ओहनूं सुद्ध-बुद्ध ही भूल जावे,
ओह वी तेरा नाम ध्यावे।
सच सुनाएआ… हो सच सुनाएआ, सुनाएआ बाबा तेरे नाम दा।
धूणा लाया लाया बाबा जी…
कूका सेवक तेरे दर दा,
चरणां दे विच हाज़री भरदा।
जहड़ा डुब्बिया इथों तरदा,
तेरे बिना नी जोगी सरदा।
तांहीओं गाएआ… हो तांहीओं गाएआ, गाएआ बाबा जी तेरे नाम दा।
धूणा लाया लाया बाबा जी…
अपलोडर – अनिल रामूर्ती भोपाल
ਧੂਣਾ ਲਾਇਆ ਬਾਬਾ ਜੀ ਤੇਰੇ ਨਾਮ ਦਾ
ਧੂਣਾ ਲਾਇਆ, ਲਾਇਆ ਬਾਬਾ ਜੀ ਤੇਰੇ ਨਾਮ ਦਾ ।
ਧੂਣਾ ਲਾਇਆ, ਲਾਇਆ ਜੋਗੀ ਜੀ ਤੇਰੇ ਨਾਮ ਦਾ ।
ਜੋ ਵੀ ਤੇਰੇ ਦਰ ਚੱਲ ਆਵੇ,
ਤੇਰਾ ਧੂਣਾ ਕਸ਼ਟ ਮਿਟਾਵੇ,
ਖੁਸ਼ੀਆ ਝੋਲੀ ਦੇ ਵਿੱਚ ਪਾਵੇ,
ਸਭ ਦੇ ਦਿਲ ਦੀ ਆਸ ਪੁਚਾਵੇ,
ਚੋਲਾ ਪਾਇਆ... ਹੋ ਚੋਲਾ ਪਾਇਆ, ਪਾਇਆ ਬਾਬਾ ਜੀ ਤੇਰੇ ਨਾਮ ਦਾ ।
ਧੂਣਾ ਲਾਇਆ ਲਾਇਆ ਬਾਬਾ ਜੀ...
ਧੂਣਾ ਲਾਇਆ ਸ਼ਿਵ ਭਗਵਾਨ,
ਮਹਿਮਾ ਜਿਸਦੀ ਬੜੀ ਮਹਾਨ ।
ਜਿਸਨੂੰ ਪੂਜੇ ਕੁੱਲ ਜਹਾਨ,
ਮਿਲਦਾ ਸਭਨੂੰ ਹੈ ਵਰਦਾਨ ।
ਨਾਮ ਜਪਾਇਆ... ਹੋ ਨਾਮ ਜਪਾਇਆ, ਜਪਾਇਆ ਬਾਬਾ ਤੇਰੇ ਨਾਮ ਦਾ ।
ਧੂਣਾ ਲਾਇਆ ਲਾਇਆ ਬਾਬਾ ਜੀ...
ਭਬੂਤੀ ਤੇਰੀ ਧੂਣੇ ਵਾਲੀ,
ਭਗਤਾਂ ਮੱਥੇ ਉੱਤੇ ਲਾ ਲਈ ।
ਆਵੇ ਜਿੰਦਗੀ ਵਿੱਚ ਖੁਸ਼ਹਾਲੀ,
ਸੋਈ ਕਿਸਮਤ ਓਹਨੇ ਜਗਾ ਲਈ ।
ਰੰਗ ਚੜ੍ਹਾਇਆ... ਹੋ ਰੰਗ ਚੜ੍ਹਾਇਆ, ਚੜ੍ਹਾਇਆ ਬਾਬਾ ਤੇਰੇ ਨਾਮ ਦਾ ।
ਧੂਣਾ ਲਾਇਆ ਲਾਇਆ ਬਾਬਾ ਜੀ...
ਤੇਰਾ ਧੂਣਾ ਜੇਹੜਾ ਲਾਵੇ,
ਓਹਨੂੰ ਦੁੱਖ ਕੋਈ ਨਾ ਆਵੇ ।
ਓਹਨੂੰ ਸੁੱਧ ਬੁੱਧ ਹੀ ਭੁੱਲ ਜਾਵੇ,
ਓਹ ਵੀ ਤੇਰਾ ਨਾਮ ਧਿਆਵੇ ।
ਸੱਚ ਸੁਣਾਇਆ... ਹੋ ਸੱਚ ਸੁਣਾਇਆ, ਸੁਣਾਇਆ ਬਾਬਾ ਤੇਰੇ ਨਾਮ ਦਾ ।
ਧੂਣਾ ਲਾਇਆ ਲਾਇਆ ਬਾਬਾ ਜੀ...
ਕੂਕਾ ਸੇਵਕ ਤੇਰੇ ਦਰ ਦਾ,
ਚਰਨਾਂ ਦੇ ਵਿੱਚ ਹਾਜ਼ਰੀ ਭਰਦਾ ।
ਜੇਹੜਾ ਡੁੱਬਿਆ ਏਥੋਂ ਤਰਦਾ,
ਤੇਰੇ ਬਿਨਾ ਨੀ ਜੋਗੀ ਸਰਦਾ ।
ਤਾਂਹੀਓਂ ਗਾਇਆ... ਹੋ ਤਾਂਹੀਓਂ ਗਾਇਆ, ਗਾਇਆ ਬਾਬਾ ਜੀ ਤੇਰੇ ਨਾਮ ਦਾ ।
ਧੂਣਾ ਲਾਇਆ ਲਾਇਆ ਬਾਬਾ ਜੀ...
ਅਪਲੋਡਰ- ਅਨਿਲਰਾਮੂਰਤੀਭੋਪਾਲ