रूसिआ मनादे जोगी मेरा

रतनो माँ सुनी अरजा अज रसिया मना दे जोगी मेरा,
तेरे जेहा होर कोई न जे तू सुन लवे दुखड़ा मेरा,
रतनो माँ सुनी अरजा अज रसिया मना दे जोगी मेरा,

माफ़ कर देयो बाबा गलतियाँ मेरियां,
तरले मैं पावा करा मिन्ता मैं तेरियां,
देखि किते डोल जावा न बेडा पार लगा देयो मेरा,
रतनो माँ सुनी अरजा अज रसिया मना दे जोगी मेरा,

तन मन धन सब ओहदे लेखे लाया है,
घर विच सोहना जेहा भवन बनाया है ,
होर मेनू कम कोई न रवा तक्दी मैं नूरी ओहदा चेहरा,
रतनो माँ सुनी अरजा अज रसिया मना दे जोगी मेरा,

चोंकियाँ लगावा घरे संगता बुलावा मैं,
ओहदे चरना दी धूड़ी मथे नाल लावा मैं,
होर मेरी मंग कोई ना पाइयो मेरी वि कुली दे विच फेरा,
रतनो माँ सुनी अरजा अज रसिया मना दे जोगी मेरा,

हर चाले चलके मैं गुफा उते आउंदा हां,
रुडके दे संधू वाली मण्डली बुलाउंदा हा,
संगता च बह के जोगियां रिंकू चंडआनी गावे जश तेरा,
रतनो माँ सुनी अरजा अज रसिया मना दे जोगी मेरा,

ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll
ਤੇਰੇ ਜੇਹਾ, ਹੋਰ ਕੋਈ ਨਾ ਜੇ ਤੂੰ, ਸੁਣ ਲਵੇਂ ਦੁੱਖੜਾ ਮੇਰਾ xll
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll

ਮਾਫ਼ ਕਰ ਦਿਓ ਬਾਬਾ, ਗਲਤੀਆਂ ਮੇਰੀਆਂ,
"ਤਰਲੇ ਮੈਂ ਪਾਵਾਂ ਕਰਾਂ, ਮਿੰਨ੍ਹਤਾਂ ਮੈਂ ਤੇਰੀਆਂ" ll
ਦੇਖੀ ਕਿਤੇ, ਡੋਲ੍ਹ ਜਾਵਾਂ ਨਾ ਬੇੜਾ, ਪਾਰ ਲਗਾ ਦਿਓ ਮੇਰਾ,
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll

ਤਨ ਮਨ ਧਨ ਸਭ, ਓਹਦੇ ਲੇਖੇ ਲਾਇਆ ਹੈ,
"ਘਰ ਵਿੱਚ ਸੋਹਣਾ ਜੇਹਾ, ਭਵਨ ਬਣਾਇਆ ਹੈ" ll
ਹੋਰ ਮੈਨੂੰ, ਕੰਮ ਕੋਈ ਨਾ ਰਵ੍ਹਾਂ, ਤੱਕਦਾ ਮੈਂ ਨੂਰੀ ਓਹਦਾ ਚੇਹਰਾ,
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll

ਚੌਂਕੀਆਂ ਲਗਾਵਾਂ ਘਰੇ, ਸੰਗਤਾਂ ਬੁਲਾਵਾਂ ਮੈਂ,
"ਓਹਦੇ ਚਰਨਾਂ ਦੀ ਧੂੜੀ, ਮੱਥੇ ਨਾਲ ਲਾਵਾਂ ਮੈਂ" ll
ਹੋਰ ਮੇਰੀ, ਮੰਗ ਕੋਈ ਨਾ ਪਾਇਓ, ਮੇਰੀ ਵੀ ਕੁੱਲੀ ਦੇ ਵਿੱਚ ਫੇਰਾ,
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll

ਹਰ ਚਾਲੇ, ਚੱਲਕੇ ਮੈਂ, ਗੁਫ਼ਾ ਉੱਤੇ ਆਉਂਦਾ ਹਾਂ,
"ਰੁੜਕੇ ਦੇ ਸੰਧੂ ਵਾਲੀ, ਮੰਡਲੀ ਬੁਲਾਉਂਦਾ ਹਾਂ" ll
ਸੰਗਤਾਂ 'ਚ, ਬਹਿ ਕੇ ਜੋਗੀਆ ਰਿੰਕੂ, ਚੰਡਿਆਣੀ ਗਾਵੇ ਜੱਸ ਤੇਰਾ,
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll
ਅਪਲੋਡਰ- ਅਨਿਲਰਮੁਰਤੀਭੋਪਾਲ
download bhajan lyrics (790 downloads)