ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |
ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||
ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ ||

ਸੰਗ ਸ਼ਾਹਤਲਾਈਆ ਜਾਂਦੇ ਤੇ ਉਚੀ ਜੈਕਾਰੇ ਲਾਂਦੇ |
ਜਦ ਡਗਾ ਢੋਲ ਤੇ ਵਜਦਾ ਤੇ ਰਲਮਿਲ ਭੰਗੜੇ ਪਾਉਂਦੇ ||
ਭਗਤਾਂ ਨੇ ਬਾਬਾ ਜੀ ਦੇ ਦਰ ਮਲ ਲਏ,
ਮਾਲ ਲਏ ਦਰ ਮਲ ਲਏ ਮਲ ਲਏ ||

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦੇ ਛੈਣੇ |
ਬਾਬੇ ਪਰਉਪਕਾਰ ਜੋ ਕੀਤੇ ਕੇਆ ਬਾਤਾਂ ਕੇਆ ਕਹਨੇ ||
ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ ||

ਕਈ ਕੈਂਦੇ ਦੁਧਾਧਾਰੀ ਕਈ ਆਖਣ ਪੌਣਾਹਾਰੀ |
ਗਾ ਔਨ੍ਸਰ ਦਾ ਦੁੱਦ ਚੋ ਕੇ ਲਾਵੇ ਮੋਰ ਜੇ ਜਦੋ ਉਡਾਰੀ ||
ਮਨ ਗਏ ਬਾਬਾ ਜੀ ਦੀ ਸ਼ਕਤੀ ਨੂੰ,
ਮਨ ਗਏ ਸ਼ਕਤੀ ਨੂੰ ਮਨ ਗਏ ||

ਜੋਸ਼ੀਲੇ ਭਗਤ ਨੇ ਰੋਟ ਚੜਾਉਂਦੇ ਪੂਰੀਆ ਰੀਜਾ ਲਾਕੇ |
ਹੁੰਦੀਆ ਪੂਰਿਆ ਆਸਾਂ ਨੇ ਜਦ ਚਲ ਕੇ ਜਾਣ ਚੜਾ ਕੇ ||
ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ ||
download bhajan lyrics (1647 downloads)