ਨੱਚਦੀਆਂ ਸੰਗਤਾਂ ਪਿਆਰੀਆਂ-ਬਾਬਾ
ਨੱਚਦੀਆਂ, ਸੰਗਤਾਂ ਪਿਆਰੀਆਂ ll
( ਪੱਬ, ਢੋਲ ਦੇ ਡਗੇ ਤੇ, ਮੱਲੋ ਮੱਲੀ ਉੱਠਦੇ )
ਆਜਾ, ਕਰਕੇ ਤੂੰ ਛੇਤੀ, ਆਜਾ ਕਰਕੇ,,,ਜੈ ਹੋ,
ਆਜਾ, ਕਰਕੇ ਤੂੰ, ਮੋਰ ਤੇ ਸਵਾਰੀਆਂ,
ਨੱਚਦੀਆਂ, ਸੰਗਤਾਂ ਪਿਆਰੀਆਂ.........F
ਦੇ ਜਾ ਆ ਕੇ, ਸਾਨੂੰ ਤੂੰ, ਦੀਦਾਰ ਜੋਗੀਆ,
ਗੂੰਜਦੇ, ਜੈਕਾਰੇ ਨਾ, ਪਹਾੜ ਜੋਗੀਆ ll
ਕਿਤੋਂ, ਆਜਾ ਕਿਤੋਂ, ਆਜਾ ਬੋਹੜਾਂ ਵਾਲਿਆਂ,ਜੈ ਹੋ,
ਕਿਤੋਂ, ਆਜਾ ਮੇਰੇ, ਬਾਬਾ ਪੌਣਾਹਾਰੀਆ,
( ਪੱਬ, ਢੋਲ ਦੇ ਡਗੇ ਤੇ, ਮੱਲੋ ਮੱਲੀ ਉੱਠਦੇ )
ਨੱਚਦੀਆਂ, ਸੰਗਤਾਂ ਪਿਆਰੀਆਂ.............F
ਮਹਿਮਾ ਤੇਰੀ, ਅਪਰੰਪਾਰ ਜੋਗੀਆ,
ਪੂਜੇ ਤੈਨੂੰ, ਸਾਰਾ, ਸੰਸਾਰ ਜੋਗੀਆ ll
ਜੋਤਾਂ, ਮੰਦਿਰੀ ਜਗਾਈਆਂ, ਜੋਤਾਂ ਮੰਦਿਰੀ,ਜੈ ਹੋ,
ਜੋਤਾਂ, ਮੰਦਿਰੀ, ਜਗਾਈਆਂ ਨੇ ਪੁਜਾਰੀਆਂ,
( ਪੱਬ, ਢੋਲ ਦੇ ਡਗੇ ਤੇ, ਮੱਲੋ ਮੱਲੀ ਉੱਠਦੇ )
ਨੱਚਦੀਆਂ, ਸੰਗਤਾਂ ਪਿਆਰੀਆਂ.............F
ਮਦਨ, ਅਨੰਦ ਜੇਹੇ, ਮਹਿਮਾ ਗਾਂਵਦੇ,
ਅਸ਼ਨੀ, ਮੁਕੰਦ, ਨਾਮ ਨੂੰ ਧਿਆਂਵਦੇ ll
ਆਈਆਂ, ਬੂਥ ਗੜ੍ਹੋਂ ਬੱਸਾਂ, ਆਈਆਂ ਬੂਥ ਗੜ੍ਹੋਂ,ਜੈ ਹੋ,
ਆਈਆਂ, ਬੂਥ ਗੜ੍ਹੋਂ, ਭਰ ਭਰ ਲਾਰੀਆਂ,
( ਪੱਬ, ਢੋਲ ਦੇ ਡਗੇ ਤੇ, ਮੱਲੋ ਮੱਲੀ ਉੱਠਦੇ )
ਨੱਚਦੀਆਂ, ਸੰਗਤਾਂ ਪਿਆਰੀਆਂ..........F
ਅਪਲੋਡਰ- ਅਨਿਲਰਾਮੂਰਤੀਭੋਪਾਲ