ਮੈਨੂੰ ਸਤਗੁਰੂ ਮਿਲ ਜਾਵੇ ਕੱਲਾ

ਓ ਮੈਨੂੰ ਸਤਗੁਰੂ ਮਿਲ ਜਾਵੇ ਕੱਲਾ,
ਮੈਂ ਫੜ ਲਵਾਂ ਪੱਲਾ, ਦਿਲ ਖੋਲ ਕੇ ਸੁਣਾਵਾਂ ਬੀਤੀਆਂ

ਛੱਡ ਦਿਤੀਆਂ ਸਾਰੇ ਜੱਗ ਦੀਆ ਰੀਤੀਆਂ,
ਲਾ ਲਾਈਆਂ ਸਤਗੁਰੂ ਨਾਲ ਪ੍ਰੀਤੀਆਂ
ਓ ਨੀ ਮੈਂ ਰੱਜ ਰੱਜ ਕਰ ਲਵਾਂ ਗੱਲਾਂ,ਮੈਂ ਫੜ ਲਵਾਂ ਪੱਲਾ,
ਦਿਲ ਖੋਲ ਕੇ ਸੁਣਾਵਾਂ ਬੀਤੀਆਂ...

ਭਜਨ ਸਿਮਰਨ ਵਿਚ ਜੀ ਨਹੀਓਂ ਲਗਦਾ,
ਮਨ ਤੇ ਮੇਰਾ ਉਠ ਉਠ ਭੱਜਦਾ
ਓ ਨੀ ਮੈਂ ਰੱਜ ਰੱਜ ਕਰ ਲਵਾਂ ਗੱਲਾਂ,ਮੈਂ ਫੜ ਲਵਾਂ ਪੱਲਾ,
ਦਿਲ ਖੋਲ ਕੇ ਸੁਣਾਵਾਂ ਬੀਤੀਆਂ...

ਏਹੋ ਜਿਹੀ ਕੋਈ ਥਾਂ ਪਈ ਹੋਵੇ, ਮੈਂ ਤੇ ਮੇਰਾ ਸਤਗੁਰੂ ਹੋਵੇ
ਏਹੋ ਜਿਹੀ ਕੋਈ ਥਾਂ ਪਈ ਹੋਵੇ, ਮੈਂ ਤੇ ਮੇਰਾ ਸਾਂਈ ਬੈਠਾ ਹੋਵੇ
ਨੀ ਮੈਂ ਤਾ ਗਲੀ ਵਿਚ ਪਾ ਦੇਵਾਂ ਹੱਲਾ, ਮੈਂ ਫੜ ਲਵਾਂ ਪੱਲਾ,
ਦਿਲ ਖੋਲ ਕੇ ਸੁਣਾਵਾਂ ਬੀਤੀਆਂ...

download bhajan lyrics (1661 downloads)