ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ

ਮੈਂ ਕਾਗਜ਼ ਦੀ ਬੇੜੀ ਰੱਬਾ, ਤੂੰ ਮੈਨੂੰ ਪਾਰ ਲੰਘਾਇਆ
ਸ਼ੁੱਕਰ ਕਰਾਂ ਮੈਂ ਤੇਰਾ ਹਰਦਮ , ਮੈਂ ਜੋ ਮੰਗਿਆ ਸੋ ਪਾਇਆ

ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ
ਜਿੰਦਗੀ ਰਹੀ ਏ ਗੁਜ਼ਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ...

ਆਮ ਰਹਾਂ ਜਾਂ ਖਾਸ ਹੋਵਾਂ, ਇਹ ਕਦੇ ਨਾ ਚਾਹਵਾਂ ਮੈਂ
ਮੁੱਲ ਮੇਹਨਤ ਦਾ ਪੈ ਜਾਵੇ, ਇਹ ਕਰਾਂ ਦੁਆਵਾਂ ਮੈਂ
ਬੱਸ ਐਨਾ ਬਖਸ਼ ਦੇ ਹੁੱਨਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ...

ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਂਵਾਂ
ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਓਂ ਨਾ ਸ਼ੁੱਕਰ ਮਨਾਵਾਂ
ਸੌਖਾ ਕੀਤਾ ਸਾਹਾਂ ਦਾ ਸਫ਼ਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ...

ਏਹ ਸ਼ੋਹਰਤ ਦੀ ਪੌੜੀ ਇੱਕ ਦਿਨ ਡਿੱਗ ਹੀ ਪੈਣੀ ਏ
ਏਹ ਪੈਸੇ ਦੀ ਦੌੜ ਤਾਂ ‘ਗਿੱਲਾ’ ਚੱਲਦੀ ਰਹਿਣੀ ਏ
ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ
ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ...
श्रेणी
download bhajan lyrics (1769 downloads)