आसां कदे बंदे दीआं

ਆਸਾਂ ਕਦੇ ਬੰਦੇ ਦੀਆਂ, ਹੁੰਦੀਆਂ ਨਾ ਪੂਰੀਆਂ,
ਕਲਪਦਾ ਵਥੇਰਾ, ਤਾਂ ਵੀ ਰਹਿੰਦੀਆਂ ਅਧੂਰੀਆਂ ll

ਤਾਂਗੇ ਵਾਲਾ ਕਹਿੰਦਾ, ਮੇਰੇ ਥੱਲੇ ਸੋਹਣੀ ਕਾਰ ਹੋਵੇ l
ਕਾਰ ਵਾਲਾ ਕਹਿੰਦਾ, ਮੇਰੀ ਹਵਾ 'ਚ ਉੱਡਾਰ ਹੋਵੇ ll
ਵੇਖ ਕੇ ਜਹਾਨ ਵੱਲ, ਵੱਟਦਾ ਏ ਘੂਰੀਆਂ,
ਕਲਪਦਾ ਵਥੇਰਾ, ਤਾਂ ਵੀ ਰਹਿੰਦੀਆਂ ਅਧੂਰੀਆਂ,,,
ਆਸਾਂ ਕਦੇ ਬੰਦੇ ਦੀਆਂ, ਹੁੰਦੀਆਂ,,,,,,,,,,,,,,,,,,,,,,,,,,

ਰੋਟੀ ਦਾ ਨਾ ਟੁੱਕ ਕਿਸੇ, ਭੁੱਖੇ ਨੂੰ ਖਿਲਾਇਆ ਤੈਂ l
ਪਾਣੀ ਦਾ ਨਾ ਘੁੱਟ ਕਿਸੇ, ਪਿਆਸੇ ਨੂੰ ਪਿਲਾਇਆ ਤੈਂ ll
ਹੁਣ ਕਿੱਥੋਂ ਟੋਹਲਦਾ ਏ, ਮੱਖਣਾਂ ਤੇ ਚੂਰੀਆਂ,
ਕਲਪਦਾ ਵਥੇਰਾ, ਤਾਂ ਵੀ ਰਹਿੰਦੀਆਂ ਅਧੂਰੀਆਂ,,,
ਆਸਾਂ ਕਦੇ ਬੰਦੇ ਦੀਆਂ, ਹੁੰਦੀਆਂ,,,,,,,,,,,,,,,,,,,,,,,,,,

ਆਖਦੇ ਸਿਆਣੇ ਮਾਇਆ, ਮਾਇਆ ਨੂੰ ਹੈ ਜੋੜਦੀ l
ਲੱਖ ਪਤੀਆਂ ਨੂੰ ਰਹਿੰਦੀ, ਲੋੜ ਹੈ ਕਰੋੜ ਦੀ ll
ਹੋਵੇ ਜੇ ਕਰੋੜ ਤਾਂ ਵੀ, ਪੈਂਦੀਆਂ ਨਾ ਪੂਰੀਆਂ,
ਕਲਪਦਾ ਵਥੇਰਾ, ਤਾਂ ਵੀ ਰਹਿੰਦੀਆਂ ਅਧੂਰੀਆਂ,,,
ਆਸਾਂ ਕਦੇ ਬੰਦੇ ਦੀਆਂ, ਹੁੰਦੀਆਂ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (509 downloads)