ਅੱਜ ਨੱਚ ਲੋ ਭੰਗੜੇ ਪਾ ਲੋ,ਮਾਤਾ ਰਾਣੀ ਆਈ ਏ

ਅੱਜ ਨੱਚ ਲੋ ਭੰਗੜੇ ਪਾ ਲੋ,ਮਾਤਾ ਰਾਣੀ ਆਈ ਏ
ਮਾਂ ਦਾ ਲੱਖ ਲੱਖ ਸ਼ੁਕਰ ਮਨਾ ਲੋ, ਮਾਤਾ ਰਾਣੀ ਆਈ ਏ
ਅੱਜ ਨੱਚ ਲੋ ਭੰਗੜੇ ਪਾ ਲੋ...

ਸੋਹਣੇ ਸੋਹਣੇ ਫੁੱਲਾਂ ਦੇ ਨਾਲ, ਮਾਂ ਦਾ ਮੰਦਿਰ ਸਜਾਇਆ ਏ
ਰਹਿਮਤ ਚਾਰੇ ਪਾਸੇ ਕੀਤੀ, ਮੇਹਰ ਕੀਤੀ ਮਹਾਂ ਮਾਇਆ ਏ
ਅੱਜ ਖੁਸ਼ੀ ਚ ਨੱਚ ਲੋ ਗਾ ਲੋ,ਮਾਤਾ ਰਾਣੀ ਆਈ ਏ
ਅੱਜ ਨੱਚ ਲੋ ਭੰਗੜੇ ਪਾ ਲੋ...

ਨੱਚ ਨੱਚ ਕਰਨਾ ਸਵਾਗਤ ਮਾਂ ਦਾ, ਤਾੜੀ ਥਾਂ ਥਾਂ ਵੱਜਦੀ ਏ
ਸਾਰੇ ਦਿਨ ਅੱਜ ਭਗਤਾਂ ਨੇ ਗਾਉਣਾ, ਸੰਗਤ ਸਾਰੀ ਨੱਚਦੀ ਏ
ਫੁੱਲ ਕਲੀਓਂ ਮੀਂਹ ਬਰਸਾ ਲੋ,ਮਾਤਾ ਰਾਣੀ ਆਈ ਏ
ਅੱਜ ਨੱਚ ਲੋ ਭੰਗੜੇ ਪਾ ਲੋ...

ਢੋਲੀਆ ਡਗਾ ਢੋਲ ਤੇ ਲਾਓ, ਵਾਜਾ ਚੁੱਕ ਕੇ ਲੈ ਆਓ
ਮਾਤਾ ਰਾਣੀ ਅੱਜ ਹੈ ਆਈ, ਘਰ ਘਰ ਜਾ ਕੇ ਕਹਿ ਆਓ
ਨਾਲੇ ਖੁੱਲੇ ਖੁੱਲੇ ਲੰਗਰ ਚਲਾ ਲੋ,ਮਾਤਾ ਰਾਣੀ ਆਈ ਏ
ਅੱਜ ਨੱਚ ਲੋ ਭੰਗੜੇ ਪਾ ਲੋ...
download bhajan lyrics (1160 downloads)