मुबारकाँ

मुबारकाँ
सतिगुरु मेहर करी अज लगियां ने वेहड़े साडे रोनका,
सतिगुरु प्यारे कर्म कमाया अज दिन खुशियाँ वाला आया,
वेखो छाईयाँ मस्त बहारा गद गद हो के तन मन वारा,

वधाईया
सोहने सोहने लेख लिखे साड़े च सतिगुरु साईंया,
लोकी देन वधाई या सारे किते रब ने वारे न्यारे,
मुह मंगियाँ मिलियासोगाता पुरियां होइयां आस मुरादा,

दाता
तेरे सीवा कौन रखदा इंज नाल निमानेया दे नाता,
अद्भुत वे तेरी वध्याई हर दम खैर ख़ुशी दी पाई,
गुण अवगुण ना कदे विचारे बाहों फड फड पार उतारे,

उमरा
लंगदियां लंघ जावन पर नाम तेरा ना मैं बिसरा,
शुकर मनावा मैं दिन राती गुण गावा हो के जज्वाती,
मुखड़ा तक तक तेरा जीवन दर्शन जाम नित नित पीवा,


मंगदे
रंगा विच सुमिरन दे साहिल नु सदा लई रंगदे,
एहो मंगा रोज दुआवा तेथो दूर कदे न जावा,
सिर ते हथ मेहर दा थर दे सुमिरन ते सेवा दा वर दे,
मुबारकाँ
 
ਮੁਬਾਰਕਾਂ,,,, ll,
ਸਤਿਗੁਰੂ ਮੇਹਰ ਕਰੀਂ, ਅੱਜ ਲੱਗੀਆਂ ਨੇ, ਵੇਹੜੇ ਸਾਡੇ ਰੌਣਕਾਂ ll
ਸਤਿਗੁਰੂ ਪਿਆਰੇ ਕਰਮ ਕਮਾਇਆ, ਅੱਜ ਦਿਨ ਖੁਸ਼ੀਆਂ ਵਾਲਾ ਆਇਆ l
ਵੇਖੋ ਛਾਈਆਂ ਮਸਤ ਬਹਾਰਾਂ, ਗਦ ਗਦ ਹੋ ਕੇ ਤਨ ਮਨ ਵਾਰਾਂ l

ਵਧਾਈਆਂ,,,, ll,
ਸੋਹਣੇ ਸੋਹਣੇ ਲੇਖ ਲਿਖੇ, ਸਾਡੇ ਲੇਖਾਂ 'ਚ, ਸਤਿਗੁਰੂ ਸਾਂਈਂਆਂ ll
ਲੋਕੀਂ ਦੇਣ ਵਧਾਈਆਂ ਸਾਰੇ, ਕੀਤੇ ਰੱਬ ਨੇ ਵਾਰੇ ਨਿਆਰੇ l
ਮੂੰਹ ਮੰਗੀਆਂ ਮਿਲੀਆਂ ਸੌਗਾਤਾਂ, ਪੂਰੀਆਂ ਹੋਈਆਂ ਆਸ ਮੁਰਾਦਾਂ l

ਦਾਤਾਂ,,,, ll,
ਤੇਰੇ ਸਿਵਾ ਕੌਣ ਰੱਖਦਾ, ਇੰਝ ਨਾਲ, ਨਿਮਾਣਿਆਂ ਦੇ ਨਾਤਾ ll
ਅਦਭੁਤ ਵੇ ਤੇਰੀ ਵਡਿਆਈ, ਹਰ ਦਮ ਖ਼ੈਰ ਖੁਸ਼ੀ ਦੀ ਪਾਈ l
ਗੁਣ ਅਵਗੁਣ ਨਾ ਕਦੇ ਵਿਚਾਰੇ, ਬਾਂਹੋਂ ਫੜ ਫੜ ਪਾਰ ਉਤਾਰੇ l

ਉਮਰਾਂ,,,, ll,
ਲੰਘਦੀਆਂ ਲੰਘ ਜਾਵਣ, ਪਰ ਨਾਮ, ਤੇਰਾ ਨਾ ਮੈਂ ਬਿਸਰਾਂ ll
ਸ਼ੁਕਰ ਮਨਾਵਾਂ ਮੈਂ ਦਿਨ ਰਾਤੀ, ਗੁਣ ਗਾਵਾਂ ਹੋ ਕੇ ਜਜ਼ਵਾਤੀ l
ਮੁੱਖੜਾ ਤੱਕ ਤੱਕ ਤੇਰਾ ਜੀਵਾਂ, ਦਰਸ਼ਨ ਜ਼ਾਮ ਨਿੱਤ ਨਿੱਤ ਪੀਵਾਂ l

ਮੰਗਦੇ,,,, ll,
ਰੰਗਾਂ ਵਿੱਚ ਸੁਮਰਿਨ ਦੇ, 'ਸਾਹਿਲ' ਨੂੰ, ਸਦਾ ਲਈ ਰੰਗਦੇ ll
ਏਹੋ ਮੰਗਾਂ ਰੋਜ਼ ਦੁਆਵਾਂ, ਤੈਥੋਂ ਦੂਰ ਕਦੇ ਨਾ ਜਾਵਾਂ l
ਸਿਰ ਤੇ ਹੱਥ ਮੇਹਰ ਦਾ ਧਰ ਦੇ, ਸੁਮਰਿਨ ਤੇ ਸੇਵਾ ਦਾ ਵਰ ਦੇ l
ਮੁਬਾਰਕਾਂ,,,, ll,,,,,,,,,,,,,,,,,,,,,,,,F
ਅਪਲੋਡਰ-ਅਨਿਲਰਾਮੂਰਤੀਭੋਪਾਲ
download bhajan lyrics (842 downloads)