मैं ते बाबा जी ते सुट्टीयां डोरां

ਮੈਂ ਤੇ, ਬਾਬਾ ਜੀ ਤੇ ਸੁੱਟੀਆਂ ਡੋਰਾਂ,
ਆਪੇ ਬੇੜਾ ਪਾਰ ਲਾਣਗੇ ll
ਮੈਂਨੂੰ, ਕਿਸੇ ਦੀਆਂ ਨਹੀਂ ਲੋੜਾਂ,
ਆਪੇ ਬੇੜਾ ਪਾਰ ਲਾਣਗੇ ll
ਪਾਰ ਲਾਣਗੇ ਜੀ ਬੇੜਾ, ਪਾਰ ਲਾਣਗੇ l
ਮੈਂ ਤੇ, ਬਾਬਾ ਜੀ ਤੇ,,,,,,,,,,,,,,,,,,,,,,,,,,

ਆਏ ਤੇਰੇ ਦਰ ਉੱਤੇ, ਨਾਮ ਦੇ ਸਵਾਲੀ ਜੀ l
ਭਰੋ ਸਾਡੀ ਝੋਲੀ ਦਰੋਂ, ਜਾਈਏ ਨਾ ਖ਼ਾਲੀ ਜੀ ll
ਮੈਂ ਤੇ, ਬਾਬਾ ਜੀ ਨੂੰ, ਦੁੱਖੜਾ ਸੁਣਾਵਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ,,,,,,,,,,,,,,,,,,,,,,,,,,F

ਦੂਰੋਂ ਦੂਰੋਂ ਸੰਗਤਾਂ ਨੇ, ਦਰ ਉੱਤੇ ਆਈਆਂ ਜੀ l
ਆਪਣਾ ਬਣਾ ਲਓ ਕਰੋ, ਰਹਿਮਤਾਂ ਸਵਾਈਆਂ ਜੀ ll
ਮੈਂ ਤੇ, ਚਰਨਾਂ ਚ ਸੀਸ ਝੁਕਾਵਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ,,,,,,,,,,,,,,,,,,,,,,,,,,F

ਲੱਖਾਂ ਦਰ ਦੇਖੇ ਤੇਰੇ, ਦਰ ਜੇਹਾ ਹੋਰ ਨਾ l
ਦਰ ਤੇਰੇ ਉੱਤੇ ਕਦੀ, ਆਵੇ ਕੋਈ ਥੋੜ ਨਾ ll
ਮੈਂ ਵੀ, ਬਾਬਾ ਜੀ ਤੋਂ ਭੁੱਲ ਬਖਸ਼ਾਵਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (518 downloads)