मैं लड़ फड़िया माँ तेरा

मैं लड़ फड़िया माँ तेरा, कोई होर नहीं माँ मेरा ll
तेरे हुंदियाँ माँ चिंतापुरनी ll,, न बने तमाशा मेरा,
मैं लड़ फड़िया माँ तेरा, कोई होर नहीं माँ मेरा ll

तेरा दित्ता खाईदा, तेरा दित्ता पाईंदा ll
हो तेरा द्वारा छड्ड के अम्मीए ll, होर किते नहीं जाईदा,  
मैं लड़ फड़िया माँ तेरा, कोई होर नहीं माँ मेरा ll

मेरी रख लै लाज़ भवानी, मैनु ते भरोसा तेरा ll
हो मैं आया हाँ दर तेरे ll, तूँ पाईं मेरे घर फेरा,
मैं लड़ फड़िया माँ तेरा, कोई होर नहीं माँ मेरा ll

हर साह दे नाल भवानी, मैं नाम लवांगा तेरा ll
हो जे तूँ न सुनी माँ मेरी ll, दस्स की बनेगा मेरा,
मैं लड़ फड़िया माँ तेरा, कोई होर नहीं माँ मेरा ll

माँ राकेश ते किरपा करदे, ओह वी ते बच्च्डा तेरा ll
हो कद दा माँ तेरे दर ते ll, है लाई बैठा डेरा,
मैं लड़ फड़िया माँ तेरा, कोई होर नहीं माँ मेरा ll

संदीप ते माईए जद दा, पल्ला फड़िया ई तेरा ll
सारी दुनियाँ घुम्म आया ll, हो माँ नाँ लै लै के तेरा,
मैं लड़ फड़िया माँ तेरा, कोई होर नहीं माँ मेरा ll
अपलोडर- अनिलरामूर्तिभोपाल

ਮੈਂ ਲੜ੍ਹ ਫੜਿਆ ਏ ਤੇਰਾ
===============
ਮੈਂ ਲੜ੍ਹ ਫੜਿਆ ਏ ਤੇਰਾ, ਕੋਈ ਹੋਰ ਨਹੀਂ ਮਾਂ ਮੇਰਾ ll
ਤੇਰੇ ਹੁੰਦਿਆਂ ਮਾਂ ਚਿੰਤਾਪੁਰਨੀ ll,, ਨਾ ਬਣੇ ਤਮਾਸ਼ਾ ਮੇਰਾ,
ਮੈਂ ਲੜ੍ਹ ਫੜਿਆ ਏ ਤੇਰਾ, ਕੋਈ ਹੋਰ ਨਹੀਂ ਮਾਂ ਮੇਰਾ ll

ਤੇਰਾ ਦਿੱਤਾ ਖਾਈਦਾ, ਤੇਰਾ ਦਿੱਤਾ ਪਾਈਦਾ l
ਹੋ ਤੇਰਾ ਦ੍ਵਾਰਾ ਛੱਡ ਕੇ ਅੰਮੀਏ ll, ਹੋਰ ਕਿਤੇ ਨਹੀਂ ਜਾਈਦਾ,
ਮੈਂ ਲੜ੍ਹ ਫੜਿਆ ਏ ਤੇਰਾ, ਕੋਈ ਹੋਰ ਨਹੀਂ ਮਾਂ ਮੇਰਾ ll

ਮੇਰੀ ਰੱਖ ਲੈ ਲਾਜ ਭਵਾਨੀ, ਮੈਨੂੰ ਤੇ ਭਰੋਸਾ ਤੇਰਾ ll
ਹੋ ਮੈਂ ਆਇਆ ਹਾਂ ਦਰ ਤੇਰੇ ll, ਤੂੰ ਪਾਈਂ ਮੇਰੇ ਘਰ ਫੇਰਾ,
ਮੈਂ ਲੜ੍ਹ ਫੜਿਆ ਏ ਤੇਰਾ, ਕੋਈ ਹੋਰ ਨਹੀਂ ਮਾਂ ਮੇਰਾ ll

ਹਰ ਸਾਹ ਦੇ ਨਾਲ ਭਵਾਨੀ, ਮੈਂ ਨਾਮ ਲਵਾਂਗਾ ਤੇਰਾ ll
ਹੋ ਜੇ ਤੂੰ ਨਾ ਸੁਣੀ ਮਾਂ ਮੇਰੀ ll, ਦੱਸ ਕੀ ਬਣੇਗਾ ਮੇਰਾ,
ਮੈਂ ਲੜ੍ਹ ਫੜਿਆ ਏ ਤੇਰਾ, ਕੋਈ ਹੋਰ ਨਹੀਂ ਮਾਂ ਮੇਰਾ ll

ਮਾਂ ਰਾਕੇਸ਼ ਤੇ ਕਿਰਪਾ ਕਰਦੇ, ਉਹ ਵੀ ਤੇ ਬੱਚੜਾ ਤੇਰਾ ll
ਹੋ ਕਦ ਦਾ ਮਾਂ ਤੇਰੇ ਦਰ ਤੇ ll, ਹੈ ਲਾਈ ਬੈਠਾ ਡੇਰਾ,
ਮੈਂ ਲੜ੍ਹ ਫੜਿਆ ਏ ਤੇਰਾ, ਕੋਈ ਹੋਰ ਨਹੀਂ ਮਾਂ ਮੇਰਾ ll

ਸੰਦੀਪ ਤੇ ਮਾਈਏ ਜਦ ਦਾ, ਪੱਲਾ ਫੜ੍ਹਿਆ ਈ ਤੇਰਾ ll
ਸਾਰੀ ਦੁਨੀਆਂ ਘੁੰਮ ਆਇਆ ll, ਹੋ ਮਾਂ ਨਾਂ ਲੈ ਲੈ ਕੇ ਤੇਰਾ,
ਮੈਂ ਲੜ੍ਹ ਫੜਿਆ ਏ ਤੇਰਾ, ਕੋਈ ਹੋਰ ਨਹੀਂ ਮਾਂ ਮੇਰਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (816 downloads)