माँ काली वाला रूप

ज्योत ज्वाला सदा रहे जगदी,
ज्योत ज्वाला सदा रहे जगदी।।
कई अकबर वरगे तारे....
माँ काली वाला जदो रूप धारदी,
ओ ता चुन चुन राक्षा नु मारे।।

चिंतापूर्णी बन मईया चिंता हरदी,
भगतां ते सदा रहे मेहरां करदी।।
ओहदे बिना बनदा ना कोई दर्दी।।
जिंद फस जांदी दुःखा विचकारे,
माँ काली वाला जदो रूप धारदी,
ओ ता चुन चुन राक्षा नु मारे।।

नैना देवी कई ओहनू माँ आखदे,
वसदी ए माँ हर था आखदे।।
अनया नु देवे ज्योति ता आखदे।।
कई तरदे ने भगत प्यारे,
माँ काली वाला जदो रूप धारदी,
ओ ता चुन चुन राक्षा नु मारे।।

माँ वैष्णो नू सारा जग जानदा,
भगत जो बने माँ दा मौजा मान्दा।।
भूल जांदा जो भी सदा ख़ाक छानदा।।
कट जांदे ऐथे आके दुःख सारे,
माँ काली वाला जदो रूप धारदी,
ओ ता चुन चुन राक्षा नु मारे।।

कांगड़े च वसदा ए रूप माई दा,
मात चामुण्डा अग्गे झुक जाइदा।।
राज कमल नहिओ भूल जाइदा।।
माही देखे माँ दे खेड न्यारे,
माँ काली वाला जदो रूप धारदी,
ओ ता चुन चुन राक्षा नु मारे।।



ਜੋਤ ਜਵਾਲਾ ਸਦਾ, ਰਹੇ ਜੱਗਦੀ xll,
*ਜੋਤ ਜਵਾਲਾ ਸਦਾ, ਰਹੇ ਜੱਗਦੀ xll,
ਕਈ ਅਕਬਰ ਵਰਗੇ ਤਾਰੇ,,,
ਮਾਂ ਕਾਲੀ ਵਾਲਾ ਜਦੋਂ ਰੂਪ ਧਾਰਦੀ,
ਓਹ ਤਾਂ ਚੁਣ ਚੁਣ ਰਾਕਸ਼ਾਂ / ਵੈਰੀਆਂ ਨੂੰ ਮਾਰੇ ll

ਚਿੰਤਾਪੁਰਨੀ ਬਣ ਮਈਆ, ਚਿੰਤਾ ਹਰਦੀ l
ਭਗਤਾਂ ਤੇ ਸਦਾ ਰਹੇ, ਮੇਹਰਾਂ ਕਰਦੀ ll
ਓਹਦੇ ਬਿਨਾਂ ਬਣਦਾ ਨਾ, ਕੋਈ ਦਰਦੀ ll,
ਜਿੰਦ ਫੱਸ ਜਾਂਦੀ, ਦੁੱਖਾਂ ਵਿੱਚਕਾਰੇ,,,
ਮਾਂ ਕਾਲੀ ਵਾਲਾ ਜਦੋਂ ਰੂਪ ਧਾਰਦੀ,
ਓਹ ਤਾਂ ਚੁਣ ਚੁਣ ਰਾਕਸ਼ਾਂ / ਵੈਰੀਆਂ ਨੂੰ ਮਾਰੇ ll

ਨੈਣਾਂ ਦੇਵੀ ਕਈ ਓਹਨੂੰ, ਮਾਂ ਆਖਦੇ l
ਵੱਸਦੀ ਏ ਮਾਂ ਹਰ, ਥਾਂ ਆਖਦੇ ll
ਅੰਨ੍ਹਿਆਂ ਨੂੰ ਦੇਵੇ ਜਯੋਤੀ, ਤਾਂ ਆਖਦੇ ll,
ਕਈ ਤਰਦੇ ਨੇ, ਭਗਤ ਪਿਆਰੇ,,,
ਮਾਂ ਕਾਲੀ ਵਾਲਾ ਜਦੋਂ ਰੂਪ ਧਾਰਦੀ,
ਓਹ ਤਾਂ ਚੁਣ ਚੁਣ ਰਾਕਸ਼ਾਂ / ਵੈਰੀਆਂ ਨੂੰ ਮਾਰੇ ll

ਮਾਂ ਵੈਸ਼ਣੋਂ ਨੂੰ ਸਾਰਾ, ਜੱਗ ਜਾਣਦਾ l
ਭਗਤ ਜੋ ਬਣੇ ਮਾਂ ਦਾ, ਮੌਜਾਂ ਮਾਣਦਾ ll
ਭੁੱਲ ਜਾਣਦਾ ਜੋ ਵੀ ਸਦਾ, ਖ਼ਾਕ ਛਾਣਦਾ ll,
ਕੱਟ ਜਾਂਦੇ ਏਥੇ ਆ ਕੇ, ਦੁੱਖ ਸਾਰੇ,,,
ਮਾਂ ਕਾਲੀ ਵਾਲਾ ਜਦੋਂ ਰੂਪ ਧਾਰਦੀ,
ਓਹ ਤਾਂ ਚੁਣ ਚੁਣ ਰਾਕਸ਼ਾਂ / ਵੈਰੀਆਂ ਨੂੰ ਮਾਰੇ ll

ਕਾਂਗੜੇ ਚ ਵੱਸਦਾ ਏ, ਰੂਪ ਮਾਈ ਦਾ l
ਮਾਤ ਚਾਮੁੰਡਾ ਅੱਗੇ, ਝੁੱਕ ਜਾਈਦਾ ll
ਰਾਜ ਕਮਲ ਨਹੀਓਂ, ਭੁੱਲ ਜਾਈਦਾ ll,
ਮਾਹੀ ਦੇਖੇ ਮਾਂ ਦੇ, ਖੇਡ ਨਿਆਰੇ,,,
ਮਾਂ ਕਾਲੀ ਵਾਲਾ ਜਦੋਂ ਰੂਪ ਧਾਰਦੀ,
ਓਹ ਤਾਂ ਚੁਣ ਚੁਣ ਰਾਕਸ਼ਾਂ / ਵੈਰੀਆਂ ਨੂੰ ਮਾਰੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (498 downloads)