ਮਾਂ ਤੇਰੀਆਂ ਚੁੰਨੀਆਂ ਲਾਲ ਲਾਲ, ਤੇਰੇ ਸੋਹਣੇ ਚੰਡੇ ਲਾਲ ।
ਮਾਂ ਲਾਲਾ ਵਿੱਚ ਹੀ ਵਸਦੀ ਹੈ, ਤੂੰ ਲਾਲਾ ਦੀ ਲੱਜ ਪਾਲ ॥
ਤੈਨੂੰ ਸੂਰਜ ਸੁਬਾਹ ਸਲਾਮ ਕਰੇ, ਤੇਰੀ ਪੂਜਾ ਕਰਦੇ ਚੰਨ ਤਾਰੇ ।
ਕੰਨਾਂ ਵਿੱਚ ਮਿਸ਼ਰੀ ਘੁਲ ਜਾਂਦੀ, ਜਦ ਲਾਲ ਬੋਲਦੇ ਜੈਕਾਰੇ ॥
ਭਵਨਾ ਦੀ ਰੰਗਤ ਲਾਲ ਲਾਲ, ਲਾਇਨਾ ਵਿੱਚ ਸੰਗਤ ਲਾਲ ।
ਫਿਰ ਭਗਤ ਧਮਾਲਾਂ ਪਾਂਦੇ ਨੇ, ਜਦ ਵਜੇ ਢੋਲ ਤੇ ਤਾਲ ॥
ਲਾਲਾਂ ਦੇ ਗਲ ਵਿੱਚ ਸਜਦੇ ਮਾਂ, ਤੇਰੇ ਲਾਲ ਗਲਾਂ ਵਿੱਚ ਅਡੇ ਮਾਂ ।
ਤੇਰੀ ਜੋਤ ਦੀ ਲਾਲੀ ਐਸੀ ਮਾਂ, ਜਨਮਾਂ ਦੇ ਬੰਧਨ ਕਟੇ ਮਾਂ ॥
ਰੰਗ ਮੋਲਿ ਦਾ ਵੀ ਲਾਲ ਲਾਲ, ਰੰਗ ਰੋਲੀ ਦਾ ਵੀ ਲਾਲ ।
ਇਸ ਲਾਲੀ ਵਿੱਚ ਜੋ ਰੰਗਿਆ ਏ ਫਿਰ ਹੋ ਗਿਆ ਲਾਲੋ ਲਾਲ ॥
ਮਾਂ ਤੇਰੇਆ ਪਾਵਨ ਹੱਥਾਂ ਤੇ ਏਹ ਲਾਲ ਲਾਲ ਜੋ ਮੇਹੰਦੀ ਏ ।
ਗੱਲ ਦਿਲ ਵਿੱਚ ਹੋਵੇ ਲਾਲਾ ਦੇ, ਏਹ ਸਬ ਆਪੇ ਬੁੱਝ ਲੈਂਦੀ ਏ ॥
ਬਾਵਾ ਵਿੱਚ ਚੂੜਾ ਲਾਲ ਲਾਲ, ਰੰਗ ਜਚਦਾ ਗੂੜਾ ਲਾਲ ।
ਕਰ ਮੇਹਰ ਸੰਜੀਵ ਸਰਦੂਲ ਉੱਤੇ, ਆਵਾਂਗੇ ਹਰ ਸਾਲ ॥