( बिना वीरां दे देवियां सखनियां ने,
वीरां नाल ही जग ते शान हुंदी।
मापे सदा लई बैनां दे वीर हुंदे,
वीरां विच ही बैनां दी जान हुंदी।। )
मायें मेरिये, मेरिये नी मैनु, वीरे दी लोड़।।
सीने दे विच रड़कदी मायें, बस इको ही थोड़,
इक वारी आजा....माँ..., आजा माँ देवा दुखड़े फरोल,
मायें मेरिये, मेरिये नी मैनु, वीरे दी लोड़.....
दिन रखड़ी दा आया मायें, चित्त मेरा पया डोले,
इक भेज दे वीर नी मायें, बहन बहन जो बोले।।
वीर हुंदे ने बैनां दे लई..... ठंडिया छावां दे बोहड़,
इक वारी आजा....माँ..., आजा माँ देवा दुखड़े फरोल,
मायें मेरिये, मेरिये नी मैनु, वीरे दी लोड़.....
किहड़ा देया दिलासा जींद नू, मैनु समझ ना आवे,
घर घर दे विच रखड़िया बणन, मैथो कौन बनावे।।
दर्द मंदा दिया आही सुनके..... देवी ना दिल तोड़,
इक वारी आजा....माँ..., आजा माँ देवा दुखड़े फरोल,
मायें मेरिये, मेरिये नी मैनु, वीरे दी लोड़.....
देदे वीर सिकंदर वरगा, गुण तेरे जो गावे,
घर घर मायें गली गली विच, तेरिया ही भेटां गावे।।
सारी दुनिया वट गई पासा..... तू ना लई मुख मोड़,
इक वारी आजा....माँ..., आजा माँ देवा दुखड़े फरोल,
मायें मेरिये, मेरिये नी मैनु, वीरे दी लोड़,
सीने दे विच रड़कदी मायें, बस इको ही थोड़,
इक वारी आजा....माँ..., आजा माँ देवा दुखड़े फरोल,
मायें मेरिये, मेरिये नी मैनु, वीरे दी लोड़.....
( ਬਿਨਾਂ ਵੀਰਾਂ ਦੇ, ਦੇਵੀਆਂ ਸੱਖਣੀਆਂ ਨੇ,
ਵੀਰਾਂ ਨਾਲ ਹੀ, ਜੱਗ ਤੇ ਸ਼ਾਨ ਹੁੰਦੀ l
ਮਾਪੇ ਸਦਾ ਲਈ, ਭੈਣਾਂ ਦੇ ਵੀਰ ਹੁੰਦੇ,
ਵੀਰਾਂ ਵਿੱਚ ਹੀ, ਭੈਣਾਂ ਦੀ ਜਾਨ ਹੁੰਦੀ ll )
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ xll-ll
*ਸੀਨੇ ਦੇ ਵਿੱਚ ਰੜ੍ਹਕਦੀ ਮਾਂਏਂ, ਬੱਸ ਇੱਕੋ ਹੀ ਥੋੜ,
ਇੱਕ ਵਾਰੀ ਆਜਾ,,, ਮਾਂ ll, ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ xll
ਦਿਨ ਰੱਖੜੀ ਦਾ, ਆਇਆ ਮਾਂਏਂ, ਚਿੱਤ ਮੇਰਾ ਪਿਆ ਡੋਲ੍ਹੇ*,
ਇੱਕ ਭੇਜ ਦੇ, ਵੀਰ ਨੀ ਮਾਂਏਂ, "ਭੈਣ ਭੈਣ ਜੋ ਬੋਲੇ" ll
*ਵੀਰ ਹੁੰਦੇ ਨੇ, ਭੈਣਾਂ ਦੇ ਲਈ ll, ਠੰਡੀਆਂ ਛਾਂ ਦੇ ਬੋਹੜ,
ਇੱਕ ਵਾਰੀ ਆਜਾ,,, ਮਾਂ ll, ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ xll
ਕੇਹੜਾ ਦਿਆਂ, ਦਿਲਾਸਾ ਜਿੰਦ ਨੂੰ, ਮੈਨੂੰ ਸਮਝ ਨਾ ਆਵੇ*,
ਘਰ ਘਰ ਦੇ ਵਿੱਚ, ਰੱਖੜੀਆਂ ਬੰਨ੍ਹਣ, "ਮੈਥੋਂ ਕੌਣ ਬੰਨ੍ਹਾਵੇ" ll
*ਦਰਦ ਮੰਦਾਂ ਦੀਆਂ, ਆਹੀਂ ਸੁਣਕੇ ll, ਦੇਵੀਂ ਨਾ ਦਿਲ ਤੋੜ,
ਇੱਕ ਵਾਰੀ ਆਜਾ,,, ਮਾਂ ll, ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ xll
ਦੇ ਦੇ ਵੀਰ ਸਿਕੰਦਰ ਵਰਗਾ, ਗੁਣ ਤੇਰੇ ਜੋ ਗਾਵੇ*,
ਘਰ ਘਰ ਮਾਂਏਂ, ਗਲ਼ੀ ਗਲ਼ੀ ਵਿੱਚ, "ਤੇਰੀਆਂ ਈ ਭੇਟਾਂ ਗਾਵੇ" ll
*ਸਾਰੀ ਦੁਨੀਆਂ, ਵੱਟ ਗਈ ਪਾਸਾ ll, ਤੂੰ ਨਾ ਲਈਂ ਮੁਖ ਮੋੜ,
ਇੱਕ ਵਾਰੀ ਆਜਾ,,, ਮਾਂ ll, ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ xll
*ਸੀਨੇ ਦੇ ਵਿੱਚ ਰੜ੍ਹਕਦੀ ਮਾਂਏਂ, ਬੱਸ ਇੱਕੋ ਹੀ ਥੋੜ,
ਇੱਕ ਵਾਰੀ ਆਜਾ,,, ਮਾਂ ll, ਆਜਾ ਮਾਂ ਦੇਵਾਂ, ਦੁੱਖੜੇ ਫ਼ਰੋਲ,
ਮਾਂਏਂ ਮੇਰੀਏ, ਮੇਰੀਏ ਨੀ ਮੈਨੂੰ, ਵੀਰੇ ਦੀ ਲੋੜ xll
ਅਪਲੋਡਰ- ਅਨਿਲਰਾਮੂਰਤੀਭੋਪਾਲ