तारियाँ दी लोए

ਤਾਰਿਆਂ ਦੀ ਲੋਏ, ਤੇਰਾ ਦਰਸ਼ਨ ਹੋਏ,
ਕਿੰਨਾ ਚਿਰ  ਹੋ ਗਿਆ ll
ਤੂੰ ਵੀ ਬੂਹੇ ਢੋਏ, ਸਾਨੂੰ ਬਾਹਰ ਖਲੋਏ,
ਕਿੰਨਾ ਚਿਰ ਹੋ ਗਿਆ,,,
ਤਾਰਿਆਂ ਦੀ ਲੋਏ, ਤੇਰਾ ਦਰਸ਼ਨ ਹੋਏ,
ਕਿੰਨਾ ਚਿਰ  ਹੋ ਗਿਆ ll

ਖੱਡਾਂ ਖੇਤੀਆਂ, ਬਾਗ ਬਗੀਚੇ, "ਦੇਖੇ ਕਈ ਫ਼ੁਹਾਰੇ" l
ਧਰਤੀ ਅੰਬਰ, ਤਾਰੇ ਦੇਖੇ, "ਦੇਖੇ ਕਈ ਨਜ਼ਾਰੇ" ll
ਪੈਰਾਂ ਨੂੰ ਛੋਹੇ, ਤੇਰੇ ਚਰਨਾਂ ਨੂੰ ਧੋਏ,
ਕਿੰਨਾ ਚਿਰ ਹੋ ਗਿਆ,,,
ਤਾਰਿਆਂ ਦੀ ਲੋਏ, ਤੇਰਾ ਦਰਸ਼ਨ ਹੋਏ,,,,,,,,,,,,,,

ਆਸਾਂ ਚਾਅ, ਉਮੀਦਾਂ ਲੈ ਕੇ, "ਆਇਆ ਦਵਾਰੇ ਤੇਰੇ" l
ਭਵਨ ਦੀਆਂ, ਗਲੀਆਂ ਵਿੱਚ ਲੱਭਿਆ, "ਲੱਭਿਆ ਚਾਰ ਚੁਫ਼ੇਰੇ" ll
ਹੰਝੂ ਵੀ ਚੋਏ, ਲੰਬੇ ਹਾਰ ਪਰੋਏ,
ਕਿੰਨਾ ਚਿਰ ਹੋ ਗਿਆ,,,
ਤਾਰਿਆਂ ਦੀ ਲੋਏ, ਤੇਰਾ ਦਰਸ਼ਨ ਹੋਏ,,,,,,,,,,,,,,

ਚੁੰਮੇ ਪੈਰ, ਕੰਜ਼ਕਾਂ ਦੇ ਅੰਮੀਏ, "ਚੁੰਮੀਆਂ ਤੇਰੀਆਂ ਰਾਹਵਾਂ" l
ਮੇਰਾ ਤੇ ਜੀ, ਕਰਦਾ ਮਈਆ, "ਮੈਂ ਵੀ ਕੰਜਕ ਬਣ ਜਾਵਾਂ" ll
ਨਸੀਬ ਰਹੇ ਸੋਏ, ਸਾਨੂੰ ਪੁੱਛਦਾ ਨਾ ਕੋਏ,
ਕਿੰਨਾ ਚਿਰ ਹੋ ਗਿਆ,,,
ਤਾਰਿਆਂ ਦੀ ਲੋਏ, ਤੇਰਾ ਦਰਸ਼ਨ ਹੋਏ,,,,,,,,,,,,,,

ਜਾਨ ਦਾ ਕੀ, ਭਰੋਸਾ ਦਰਸ਼ੀ, "ਕਦੋਂ ਜਾਨ ਚਲੀ ਜਾਏ" l
ਜਾਣ ਤੋਂ ਬਾਅਦ ਵੀ, ਸ਼ਾਇਦ ਤੈਨੂੰ, "ਸਾਡੀ ਯਾਦ ਨਾ ਆਏ" ll
ਸੁੱਖ ਚੈਨ ਖੋਏ, ਤੈਥੋਂ ਦਰਦ ਲੁਕੋਏ,
ਕਿੰਨਾ ਚਿਰ ਹੋ ਗਿਆ,,,
ਤਾਰਿਆਂ ਦੀ ਲੋਏ, ਤੇਰਾ ਦਰਸ਼ਨ ਹੋਏ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (489 downloads)