ਬੈਲ ਦੀ ਕਰਕੇ ਸਵਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ ll
*ਦੁਲਹਾ / ਲਾੜ੍ਹਾ ਬਣੇ ਹੈ lll ਭੰਡਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ,,,
ਬੈਲ ਦੀ ਕਰਕੇ ਸਵਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ ll
ਵੱਖਰੇ ਨਜ਼ਾਰੇ ਵਿੱਚ, ਸ਼ਿਵ ਭੋਲਾ ਖੇਲਦੇ,
ਸੱਪ ਠੂੰਹੇ ਬਿੱਛੂ ਏਹ ਨੇ, ""ਗੱਲ ਵਿੱਚ ਮੇਲ੍ਹਦੇ"" ll
*ਜ਼ਹਿਰ ਜਿਹਨਾਂ 'ਚ lll ਭਰੀ ਭਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ,,,
ਬੈਲ ਦੀ ਕਰਕੇ ਸਵਾਰੀ,,,,,,,,,,,,,,,,,,
ਨਾਲ ਬਰਾਤੀ ਲਿਆਇਆ, ਭੂਤ ਤੇ ਪ੍ਰੇਤ ਜੀ,
ਵੇਖੋ ਸ਼ਿਵ ਭੋਲਾ ਜੀ ਦੀ, ""ਵੱਖਰੀ ਜਨੇਤ ਜੀ"" ll
*ਵੇਖੇ ਦੁਨੀਆਂ lll ਸਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ,,,
ਬੈਲ ਦੀ ਕਰਕੇ ਸਵਾਰੀ,,,,,,,,,,,,,,,,,,
ਰਲਮਿਲ ਗੌਰਾਂ ਦੀਆਂ, ਸਈਆਂ ਸਭ ਆ ਗਈਆਂ,
ਵੇਖ ਵੇਖ ਲਾੜ੍ਹਾ ਉਹ ਤਾਂ, ""ਡਾਹਢਾ ਘਬਰਾ ਗਈਆਂ"" ll
*ਤਾਹਨੇ ਮਾਰਨ ਵਾਰੋ lll ਵਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ,,,
ਬੈਲ ਦੀ ਕਰਕੇ ਸਵਾਰੀ,,,,,,,,,,,,,,,,,,
ਆਖਦੀ ਏ ਗੌਰਾਂ ਏਹ ਤਾਂ, ਦੁਨੀਆਂ ਦਾ ਬਾਲੀ ਏ,
ਮਿਲੇ ਮੈਨੂੰ ਸਾਈਂ ਚੜ੍ਹੀ,"" ਗਿੱਠ ਗਿੱਠ ਲਾਲੀ ਏ"" ll
*ਸ਼ੰਕਰ ਤੋਂ ਸ਼ਾਦਿਲ lll ਬਲਿਹਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ
ਬੈਲ ਦੀ ਕਰਕੇ ਸਵਾਰੀ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ