( ਜੇ ਤੂੰ ਨਾ ਕਰੇਂ ਤੇ ਕਰੇ ਕੇਹੜਾ,
ਮੇਰੀਆਂ ਸਭੇ ਜਰੂਰਤਾਂ ਪੂਰੀਆਂ ਨੂੰ l
ਮਾਂ,,, ਲੋਕੀ ਵੇਖਦੇ ਐਬ ਗ਼ੁਨਾਹ ਮੇਰੇ,
ਤੇ ਮੈਂ ਵੇਖਾਂ ਰਹਿਮਤਾਂ ਤੇਰੀਆਂ ਨੂੰ ll )
ਆਓ ਮਾਤ ਜੀ, ਤੁਹਾਡਾ ਮੰਦਿਰ ਸਜਾਇਆ ਏ ll
*ਜੋਤ ਜਗਾ ਕੇ ਤੁਹਾਨੂੰ, ਘਰ 'ਚ ਬੁਲਾਇਆ ਏ ll,,
ਆਓ ਮਾਤ ਜੀ, ਤੁਹਾਡਾ,,,,,,,,,,,,,,,,,
ਚੰਦਨ ਦੀ ਚੌਕੀ ਉੱਤੇ, ਆਸਣ ਵਿਛਾ ਕੇ ਮਾਂ l
ਤੇਰੀ ਸੋਹਣੀ ਮੂਰਤ ਨੂੰ, ਫੁੱਲਾਂ ਨਾਲ ਸਜਾ ਕੇ ਮਾਂ ll
*ਜੋਤ ਨੂਰਾਨੀ ਵਿੱਚ ਮੈਂ, ਧਿਆਨ ਲਗਾਇਆ ਏ ll,,
ਆਓ ਮਾਤ ਜੀ, ਤੁਹਾਡਾ,,,,,,,,,,,,,,,,,
ਸੋਨੇ ਦਾ ਗੜਵਾ, ਗੰਗਾ ਜਲ ਪਾਣੀ ਮਾਂ l
ਆ ਕੇ ਇਸ਼ਨਾਨ, ਰਚਾਓ ਮਹਾਂ ਰਾਣੀ ਮਾਂ ll
*ਕੇਸਰ ਰੋਲੀ ਦਾ ਮੱਥੇ, ਤਿਲਕ ਲਗਾਇਆ ਏ ll,,
ਆਓ ਮਾਤ ਜੀ, ਤੁਹਾਡਾ,,,,,,,,,,,,,,,,,
ਗੋਟੇ ਤੇ ਕਿਨਾਰੀ ਵਾਲੀ, ਚੁੰਨੀ ਮੈਂ ਬਣਾਈ ਮਾਂ l
ਭੇਟਾ ਜੇ ਕਬੂਲ ਕਰੇ, ਤੇਰੀ ਵਡਿਆਈ ਮਾਂ ll
*ਮੇਵੇ ਤੇ ਫ਼ਲਾਂ ਦਾ ਮੈਂ, ਭੋਗ ਲਗਾਇਆ ਏ ll,,
ਆਓ ਮਾਤ ਜੀ, ਤੁਹਾਡਾ,,,,,,,,,,,,,,,,,,
ਧਿਆਨੂੰ ਭਗਤ ਦੀ ਜਿਵੇਂ, ਲਾਜ਼ ਬਚਾਈ ਮਾਂ l
ਬਾਣੀਏ ਆਵਾਜ਼ ਮਾਰੀ, ਦੌੜੀ ਚਲੀ ਆਈ ਮਾਂ ll
*ਓ ਬੰਸੀ ਭਗਤ ਵੀ ਲਾਲ ਤੇਰਾ, ਓਹਨੂੰ ਕਿਓਂ ਭੁਲਾਇਆ ਏ ll,,
ਆਓ ਮਾਤ ਜੀ, ਤੁਹਾਡਾ,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ