ਹੋ ਕੇ ਦਿਆਲ, ਮੇਰੀ ਫੜ੍ਹ ਲੈ ਤੂੰ ਬਾਂਹ ll,
ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ ll
*ਤੇਰੀ ਗੋਦੀ ਬਾਝੋਂ ਮੇਰੀ, ਕਿਤੇ ਨਹੀਂਓਂ ਥਾਂ* ll,
ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ,,,
ਹੋ ਕੇ ਦਿਆਲ ਮੇਰੀ,,,,,,,,,,,,,,,,,,,,
*ਮਾਵਾਂ ਬਿੰਨਾਂ ਬੱਚੇ ਜਾਂਦੇ, ਕੱਖਾਂ ਵਾਂਗੂ ਰੁਲ੍ਹ ਮਾਂ* l
ਮਾਂ ਦਏ ਦਿਲਾਸਾ ਤਾਂ, "ਦੁੱਖ ਜਾਂਦੇ ਭੁੱਲ ਮਾਂ" l
ਜਦੋਂ ਮੇਹਰਾਂ ਤੇਰੀਆਂ ਦੀ, ਹਵਾ ਮਾਂਏਂ ਵੱਗੇਗੀ*,
ਕੰਡਿਆਂ ਦੀ ਸੇਜ਼ ਵੀ ਮਾਂ, "ਫੁੱਲਾਂ ਵਾਂਗੂ ਲੱਗੇਗੀ"* l
ਕਸ਼ਟ ਮੇਰੇ ਹਰੂ, ਤੇਰੀ ਮਮਤਾ ਦੀ ਛਾਂ ll,
ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ,,,
ਹੋ ਕੇ ਦਿਆਲ ਮੇਰੀ,,,,,,,,,,,,,,,,,,,,
*ਜਦੋਂ ਮਹਾਂਰਾਣੀਏ ਤੂੰ, ਮੇਹਰਵਾਨ ਹੋਵੇਂਗੀ* l
ਲਾਲ ਸੂਹੀ ਚੁੰਨੀ ਨਾਲ, "ਲਾਲ ਲੂਲੂ ਧੋਏਂਗੀ" ll
ਰਹਿਮ ਦਿਲ ਹੋ ਕੇ ਜਦੋਂ, ਏਧਰ ਲਏਂਗੀ ਵੇਖ ਮਾਂ*,
ਕਹਿਰ ਦੀਆਂ ਭੱਠੀਆਂ ਦਾ, "ਠਰ੍ਹ ਜਾਣਾ ਸੇਕ ਮਾਂ"* l
ਤਾਂਹੀਓਂ ਅੱਠੇ ਪਹਿਰ, ਤੇਰਾ ਜਪਦਾ ਹਾਂ ਨਾਂਅ ll,
ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ,,,
ਹੋ ਕੇ ਦਿਆਲ ਮੇਰੀ,,,,,,,,,,,,,,,,,,,,
*ਲਾਉਣ ਦੇ ਏਹ ਮੱਥਾ ਮੈਨੂੰ, ਚਰਨਾਂ ਦੇ ਨਾਲ ਮਾਂ* l
ਭੁੱਲ ਜਾਂ ਗਾ ਹੋਰ ਮੈਂ, "ਸਾਰੇ ਹੀ ਸਵਾਲ ਮਾਂ" l
ਜੇਹੜੇ ਤੇਰੀ ਤਾਰ ਨਾਲ, ਤਾਰ ਲੈਂਦੇ ਜੋੜ ਮਾਂ*,
ਓਹਨੂੰ ਹੀਰੇ ਮੋਤੀਆਂ ਦੀ, "ਰਹਿੰਦੀ ਨਹੀਂਓਂ ਲੋੜ ਮਾਂ"* l
ਤੈਥੋਂ ਨਿਰਦੋਸ਼ ਪਿਆਰ, ਮੰਗਦਾ ਰਵ੍ਹਾਂ ll,
ਮੈਂ ਹਾਂ ਤੇਰਾ ਬੇਟਾ, ਤੇ ਤੂੰ ਹੈ ਮੇਰੀ ਮਾਂ,,,
ਹੋ ਕੇ ਦਿਆਲ ਮੇਰੀ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ