लड़ लग जा दाती दे

ਲੜ੍ਹ ਲੱਗ ਜਾ ਦਾਤੀ ਦੇ, ਜੇ ਤੂੰ ਜੀਵਨ ਸਫ਼ਲ ਬਣਾਉਣਾ ll
^ਜੀਵਨ ਸਫ਼ਲ ਬਣਾਉਣਾ, ਜੇ ਤੂੰ ਜੀਵਨ ਸਫ਼ਲ ਬਣਾਉਣਾ l
ਲੜ੍ਹ ਲੱਗ ਜਾ ਦਾਤੀ ਦੇ, ਜੇ ਤੂੰ ਜੀਵਨ ਸਫ਼ਲ ਬਣਾਉਣਾ ll

ਦੁਨੀਆਂ ਦੇ ਸੁੱਖ ਨਾਲੋਂ, "ਮਾਂ ਦਾ ਨਾਮ ਬੜਾ ਸੁੱਖਦਾਈ" l
ਚਰਣੀ ਲੱਗ ਜਾ ਦਾਤੀ ਦੇ, "ਹੋਊ ਦੁਨੀਆਂ ਵਿੱਚ ਵਡਿਆਈ" ll
^ਸਾਥ ਸਭ ਨੇ ਛੱਡ ਦੇਣਾ, ਜਦੋ ਰਿਹਾ ਨਾ ਪੱਲੇ ਆਨਾ,,,
ਲੜ੍ਹ ਲੱਗ ਜਾ ਦਾਤੀ ਦੇ,,,,,,,,,,,,,,,,,,,,,,,,,,,

ਚੰਗੇ ਕੰਮ ਛੱਡ ਕੇ ਤੂੰ, "ਲਈਆਂ ਪਾ ਨੇ ਆਦਤਾਂ ਬੁਰੀਆਂ" l
ਬਣ ਬਗਲਾ ਭਗਤ ਗਿਆ, "ਮੂੰਹ ਵਿੱਚ ਰਾਮ ਬਗ਼ਲ ਵਿੱਚ ਛੁਰੀਆਂ" ll
^ਕੀਤੀ ਆਪਣੀ ਪਾਵੇਂਗਾ, ਲਿਖਿਆ ਗ੍ਰੰਥ ਹੈ ਵੇਦ ਕੁਰਾਨਾਂ,,,
ਲੜ੍ਹ ਲੱਗ ਜਾ ਦਾਤੀ ਦੇ,,,,,,,,,,,,,,,,,,,,,,,,,,,

ਉਹ ਤੂੰ ਵੱਡਾ ਬਣਨ ਲਈ, "ਬਹਿ ਕੇ ਨਿੱਤ ਸਕੀਮਾਂ ਘੜਦਾ" l
ਕਾਹਤੋਂ ਵੇਖ ਕਿਸੇ ਵੱਲ ਤੂੰ, "ਬੰਦਿਆਂ ਮਨ ਆਪਣੇ ਵਿੱਚ ਸੜ੍ਹਦਾ" ll  
^ਦਾਤੀ ਦੇ ਰੰਗਾਂ ਦਾ, ਪਾਇਆ ਭੇਦ ਨਹੀਂ ਵਿਦਵਾਨਾਂ,,,
ਲੜ੍ਹ ਲੱਗ ਜਾ ਦਾਤੀ ਦੇ,,,,,,,,,,,,,,,,,,,,,,,,,,,

ਸੱਚ ਕਹਿਣ ਸਿਆਣੇ ਬਈ, "ਉਸ ਕੁਦਰਤ ਤੋਂ ਡਰਿਆ ਕਰ ਤੂੰ" l
ਰਾਮ ਮੌਜੀ ਪੁਰ ਵਾਲੇ, "ਮਾਂ ਦੀ ਪੂਜਾ ਕਰਿਆ ਕਰ ਤੂੰ" ll
^ਜੇਹਦੀ ਦਿੱਤੀ ਖਾਂਦਾ ਏ, ਭਗਤਾ ਕਰ ਓਹਦਾ ਸ਼ੁਕਰਾਨਾ,,,
ਲੜ੍ਹ ਲੱਗ ਜਾ ਦਾਤੀ ਦੇ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (468 downloads)