भुल जाये बल तैनू

ਕਿਸੇ ਦੀ ਪ੍ਰੀਤ ਨੂੰ ਤੂੰ, ਸ਼ਿਆਮਾ ਨਹੀਂਓਂ ਜਾਣਦਾ l
ਭੁੱਲ ਜਾਏ ਬਲ ਤੈਨੂੰ, ਬੰਸਰੀ ਵਜਾਉਣ ਦਾ ll

ਬੰਸਰੀ ਤੇਰੀ ਨੂੰ ਸ਼ਿਆਮਾ, ਲੈ ਜਾਣ ਚੋਰ ਵੇ l
ਦਿਨੇ ਰਾਤੀਂ ਗਲੀਆਂ 'ਚ, ਮਚਾਉਂਦਾ ਫਿਰੇ ਸ਼ੋਰ ਵੇ ll
ਪੈ ਗਿਆ ਸਵਾਦ ਤੈਨੂੰ, ਰਾਸ ਰਚਾਉਣ ਦਾ ll,
ਭੁੱਲ ਜਾਏ ਬਲ ਤੈਨੂੰ, ਬੰਸਰੀ ਵਜਾਉਣ ਦਾ,,,
ਕਿਸੇ ਦੀ ਪ੍ਰੀਤ ਨੂੰ ਤੂੰ, ਸ਼ਿਆਮਾ,,,,,,,,,,,,,,,,,,

ਥੋੜਾ ਜੇਹਾ ਮੱਖਣ ਤੇ, ਥੋੜੀ ਜਿਹੀ ਮਿਸ਼ਰੀ l
ਕੱਲ ਵਾਲੀ ਗੱਲ ਸ਼ਿਆਮਾ, ਅਜੇ ਵੀ ਨਾ ਬਿਸਰੀ ll
ਪੈ ਗਿਆ ਸਵਾਦ ਤੈਨੂੰ, ਮੱਖਣਾਂ ਦੇ ਖਾਣ ਦਾ ll,
ਭੁੱਲ ਜਾਏ ਬਲ ਤੈਨੂੰ, ਬੰਸਰੀ ਵਜਾਉਣ ਦਾ,,,
ਕਿਸੇ ਦੀ ਪ੍ਰੀਤ ਨੂੰ ਤੂੰ, ਸ਼ਿਆਮਾ,,,,,,,,,,,,,,,,,,

ਕਰਦਾ ਸ਼ਰਾਰਤਾਂ ਤੂੰ ਲੈਂਦਾ, ਗੋਪੀਆਂ ਨੂੰ ਘੇਰ ਵੇ l
ਘਰ ਆਵੇ ਮਗਰੋਂ ਤੂੰ, ਉਲਾਹਮੇ ਆਉਂਦੇ ਢੇਰ ਵੇ ll
ਤੈਨੂੰ ਪਤਾ ਨਹੀਂਓਂ ਸ਼ਿਆਮਾ, ਸਾਡੇ ਦਿਲਾਂ ਦੇ ਪਿਆਰ ਦਾ ll,
ਭੁੱਲ ਜਾਏ ਬਲ ਤੈਨੂੰ, ਬੰਸਰੀ ਵਜਾਉਣ ਦਾ,,,
ਕਿਸੇ ਦੀ ਪ੍ਰੀਤ ਨੂੰ ਤੂੰ, ਸ਼ਿਆਮਾ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (419 downloads)