ਹਵਾ ਦੇ, ਹਿਲੋਰਿਆਂ ਦੇ, ਵਾਂਗ ਆਈ ਮਾਂ ll,
ਆਈ, ਆ ਕੇ ਚਲੀ ਗਈ xll -ll
*ਸਾਡੇ ਨੈਣ, ਕਟੋਰਿਆਂ ਦੇ ਕਾਸੇ l
*ਬੈਠੇ ਸੀ, ਦਰਸ਼ਨ ਦੇ ਪਿਆਸੇ l
ਸਪਨੇ, ਸਲੋਨਿਆਂ ਦੇ, ਵਾਂਗ ਆਈ ਮਾਂ l
ਆਈ, ਆ ਕੇ ਚਲੀ ਗਈ xll ,,,
ਹਵਾ ਦੇ, ਹਿਲੋਰਿਆਂ ਦੇ, ਵਾਂਗ,,,,,,,,,,,,,,,,,
ਕਦੇ, ਬੰਦ ਕੀਤੀਆਂ, ਕਦੇ ਅੱਖਾਂ ਖੋਲ੍ਹੀਆਂ l
ਬੋਲ ਬੋਲ, ਤੇਰੇ ਨਾਮ ਦੀਆਂ, ਮਿੱਠੀ ਬੋਲੀਆਂ l
*ਦੁੱਖ ਸੁੱਖ, ਰੱਖ ਕੇ, ਮਾਂ ਇੱਕ ਪਾਸੇ l
"ਵੰਡਣੇ ਸੀ, ਤੇਰੇ ਨਾਲ ਹਾਸੇ" l
ਘਰ ਆਪਣੇ, ਪ੍ਰੌਹਣਿਆਂ ਦੇ, ਵਾਂਗ ਆਈ ਮਾਂ l
ਆਈ, ਆ ਕੇ ਚਲੀ ਗਈ xll,,,
ਹਵਾ ਦੇ, ਹਿਲੋਰਿਆਂ ਦੇ, ਵਾਂਗ,,,,,,,,,,,,,,,,,F
ਮੈਂ, ਦਿਨ ਚੜ੍ਹੇ ਮਾਂ, ਬੂਹੇ ਬਹਿ ਗਿਆ ਸੀ l
ਹਰ ਪਲ, ਦਿਲ ਮੇਰਾ, ਏਹ ਕਹਿ ਰਿਹਾ ਸੀ l
*ਤੇਰੀ, ਦੀਦ ਦਾ ਮੈਨੂੰ, ਇਤਬਾਰ ਏ ਮਾਂ l
"ਜਨਮਾਂ ਤੋ ਤੇਰਾ, ਇੰਤਜ਼ਾਰ ਏ ਮਾਂ" l
ਗੁਜ਼ਰੇ, ਜ਼ਮਾਨਿਆਂ ਦੇ, ਵਾਂਗ ਆਈ ਮਾਂ l
ਆਈ, ਆ ਕੇ ਚਲੀ ਗਈ xll,,,
ਹਵਾ ਦੇ, ਹਿਲੋਰਿਆਂ ਦੇ, ਵਾਂਗ,,,,,,,,,,,,,,,,,F
ਮੈਂ, ਰੋਕ ਕੇ, ਰੱਖੇ ਨੇ ਸਾਹ ਮਾਈਏ l
ਬਾਂਹ, ਫੜ੍ਹ ਮੈਨੂੰ, ਪਾ ਦੇ ਰਾਹ ਮਾਈਏ l
*ਮੈਨੂੰ, ਆਪਣਾ ਜੋਗੀ, ਬਣਾ ਲੈ ਮਾਂ l
"ਜਿਵੇਂ ਮਰਜ਼ੀ, ਮੈਨੂੰ ਨਚਾ ਲੈ ਮਾਂ" l
ਬੱਚਿਆਂ, ਦਾ ਦਿਲ, ਪਰਚਾਉਣ ਆਈ ਮਾਂ l
ਆਈ, ਆ ਕੇ ਚਲੀ ਗਈ xll,,,
ਹਵਾ ਦੇ, ਹਿਲੋਰਿਆਂ ਦੇ, ਵਾਂਗ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ