सोने दे गड़वे च गंगा जल भर के

ਸੋਨੇ ਦੇ ਗੜਵੇ 'ਚ, ਗੰਗਾਜਲ ਭਰਕੇ* ll
ਤੈਨੂੰ ਇਸ਼ਨਾਨ, ਕਰਾਉਣ ਆਈ ਆਂ,
ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,
ਤੈਥੋਂ ਪਾਉਣ ਆਈ ਆਂ,
ਮਾਂ ਮੈਂ ਮਿੱਠੀਆਂ ਮੁਰਾਦਾਂ, ਤੈਥੋਂ ਪਾਉਣ ਆਈ ਆਂ l
( ਪਾਉਣ ਆਈ ਆਂ, ਮੈਂ ਪਾਉਣ ਆਈ ਆਂ,
ਮਾਂ ਮੈਂ ਮਿੱਠੀਆਂ ਮੁਰਾਦਾਂ, ਤੈਥੋਂ ਪਾਉਣ ਆਈ ਆਂ xll )

ਗੋਟੇ ਕਿਨਾਰੀ ਵਾਲਾ, ਲਾਲ ਸੂਹਾ ਚੋਲਾ* l
ਨਾਲੇ ਸੱਤ ਚੁੰਨੀਆਂ, ਚੜ੍ਹਾਉਣ ਆਈ ਆਂ,
ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,
ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਚਾਂਦੀ ਦੀ ਕੌਲੀ ਵਿੱਚ, ਘੋਲ੍ਹ ਕੇ ਮੈਂ ਕੇਸਰ* l
ਅੱਜ ਤੈਨੂੰ ਤਿਲਕ, ਲਗਾਉਣ ਆਈ ਆ,
ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,
ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਸੱਤ ਰੰਗੇ ਫ਼ੁੱਲ ਜੋ ਮੈਂ, ਗੁੰਦ ਕੇ ਲਿਆਈ* l
ਓਹੋ ਤੈਨੂੰ ਹਾਰ, ਪਹਿਨਾਉਣ ਆਇਆ ਆਂ,
ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,
ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਹਰੀਆਂ ਮੈਂ ਜਿਨ੍ਹਾਂ ਦੀਆਂ, ਪੱਤੀਆਂ ਏਹ ਘੋਟੀਆਂ* l  
ਮਹਿੰਦੀ ਤੇਰੇ ਹੱਥਾਂ ਉੱਤੇ, ਲਾਉਣ ਆਈ ਆਂ,
ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,
ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਸ਼ਰਧਾ ਦੇ ਨਾਲ, ਵਣਜਾਰੇ ਤੋਂ ਜੋ ਲਈਆਂ* l
ਬਾਂਹਵੀਂ ਓਹੋ ਚੂੜ੍ਹੀਆਂ ਪਵਾਉਣ ਆਈ ਆਂ,
ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,
ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਕਪਿਲਾ ਮੈਂ ਗਊ ਦਾ, ਘਿਓ ਲੈ ਕੇ ਦਾਤੀਏ* l
ਜੋਤਾਂ ਚ ਤੇਰੀਆਂ, ਜਗਾਉਣ ਆਈ ਆਂ,
ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,
ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਤਿੰਨਾਂ ਲੋਕਾਂ 'ਚ ਮਾਂ, ਤੈਥੋਂ ਵੱਡਾ ਕੋਈ ਨਾ* l
ਸਿਰ ਤੇਰੇ ਚਰਣੀ, ਝੁਕਾਉਣ ਆਈ ਆਂ,
ਮਾਂ ਮੈਂ ਮਿੱਠੀਆਂ,,, ਜੈ ਹੋ lll ਮੁਰਾਦਾਂ,
ਤੈਥੋਂ ਪਾਉਣ ਆਈ ਆਂ,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (417 downloads)