ਧੁਨ- ਬੈਠ ਕੇ ਤ੍ਰਿੰਞਣਾਂ 'ਚ ਸੋਹਣੀਏ 
ਚੇਤ ਦਾ ਮਹੀਨਾ, ਹੁਣ ਆ ਗਿਆ,
ਭਗਤੋ, ਕਰ ਲੋ ਹੁਣ ਤਿਆਰੀਆਂ l
ਸੋਹਣੇ ਸੋਹਣੇ, ਸੂਟ ਸਮਾ ਲਵੋ,
ਮੇਲੇ ਦੀਆਂ, ਕਰ ਲੋ ਤਿਆਰੀਆਂ l
ਚੇਤ ਦਾ ਮਹੀਨਾ,,,,,,,,,,,,,,,,,,,,,
ਏਹੋ ਜੇਹਾ ਦਿਨ, ਬੜੇ ਭਾਗਾਂ ਨਾਲ ਆਉਂਦਾ ਏ, 
ਪਾ ਪਾ ਚਿੱਠੀਆਂ ਓਹ, ਸਭ ਨੂੰ ਬੁਲਾਉਂਦਾ ਏ ll
ਸੋਹਣੇ ਸੋਹਣੇ, ਝੰਡੇ ਲੈ ਕੇ ਭਗਤੋ, 
ਚੱਲ ਪਈਆਂ, ਸੰਗਤਾਂ ਪਿਆਰੀਆਂ,,,
ਚੇਤ ਦਾ ਮਹੀਨਾ,,,,,,,,,,,,,,,,,,,,,
ਚਰਨ ਗੰਗਾ ਤੇ ਜਾ ਕੇ, ਧੂਣਾ ਅਸੀਂ ਲਾਉਣਾ ਏ, 
ਰੋਟ ਪ੍ਰਸ਼ਾਦ ਜਾ ਕੇ, ਗੁਫ਼ਾ ਤੇ ਚੜ੍ਹਾਉਣਾ ਏ ll
ਦੂਰੋਂ ਦੂਰੋਂ, ਸੰਗਤਾਂ ਨੇ ਆਉਂਦੀਆਂ, 
ਭਰ ਭਰ, ਗੱਡੀਆਂ ਤੇ ਲਾਰੀਆਂ,,, 
ਚੇਤ ਦਾ ਮਹੀਨਾ,,,,,,,,,,,,,,,,,,,,,
ਵੱਜਦੇ ਨੇ ਢੋਲ ਗੂੰਜਾਂ, ਚਾਰੇ ਪਾਸੇ ਪੈਂਦੀਆਂ, 
ਨਾਮ ਜਪ ਜਪ, ਸੰਗਤਾਂ ਨਜ਼ਾਰੇ ਲੈਂਦੀਆਂ ll
ਭਗਤ, ਕੈਲਾਸ਼ ਨਾਥ ਚੱਲਿਆ, 
ਨਾਮ ਦੀਆਂ, ਚੜ੍ਹੀਆਂ ਖ਼ੁਮਾਰੀਆਂ 
ਚੇਤ ਦਾ ਮਹੀਨਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ