ਸ਼ੇਰਾਂਵਾਲੀ ਮਾਂ,
ਸਭ ਦੀਆਂ ਝੋਲੀਆਂ ਭਰਦੀ ਏ l
ਜੋਤਾਂ ਵਾਲੀ ਮਾਂ,
ਸਭ ਦੀਆਂ ਝੋਲੀਆਂ ਭਰਦੀ ਏ l
*ਝੋਲੀਆਂ ਭਰਦੀ ਏ,
ਓਹ ਆਸਾਂ ਪੂਰੀਆਂ ਕਰਦੀ ਏ l
ਸ਼ੇਰਾਂਵਾਲੀ ਮਾਂ,,,,,,,,,,,,,,,
ਇੱਕ ਵਾਰੀ ਜੋ, ਏਥੇ ਆਉਂਦਾ,
"ਏਥੇ ਦਾ ਹੋ ਜਾਂਦਾ" l
ਮਾਂ ਦਾ ਪਿਆਰ, ਪਾ ਕੇ ਭਗਤੋ,
"ਕਦੇ ਵੀ ਭੁੱਲ ਨਹੀਂ ਪਾਂਦਾ" ll
ਲੱਖਾਂ ਦੀ, ਬੇੜੀ ਏਥੇ* ll
ਨਿੱਤ ਹੀ ਤਰਦੀ ਏ,,,
ਸ਼ੇਰਾਂਵਾਲੀ ਮਾਂ,,,,,,,,,,,,,,,
ਜੋਤਾਂ ਵਾਲੀ, ਮਾਂ ਦੇ ਭਗਤੋ,
"ਭਰੇ ਹੋਏ ਭੰਡਾਰ ਨੇ" l
ਕੋਲ ਬਿਠਾ ਕੇ, ਮਾਂਵਾਂ ਵਾਲਾ ,
"ਦੇਂਦੀ ਸਭ ਨੂੰ ਪਿਆਰ ਏ" ll
ਰਹਿਮਤਾਂ ਵਾਲੀ, ਗੰਗਾ ਏਹਦੇ* ll
ਚਰਣੀ ਵੱਗਦੀ ਏ,,,
ਸ਼ੇਰਾਂਵਾਲੀ ਮਾਂ,,,,,,,,,,,,,,,
ਜਿਹਨਾਂ ਜਿਹਨਾਂ ਨੇ, ਆ ਕੇ ਬੰਨ੍ਹੀ,
"ਮੰਨਤਾਂ ਵਾਲੀ ਮੌਲੀ" l
ਬੱਚਿਆਂ ਦੇ ਕੰਮ, ਪੂਰੇ ਕਰਦੀ,
"ਐਸੀ ਹੈ ਮਾਂ ਭੋਲ਼ੀ" ll
ਦਰ ਤੇ ਆਇਆ, ਨੂੰ ਕਦੇ ਵੀ* ll
ਖ਼ਾਲੀ ਨਹੀਂ ਛੱਡਦੀ ਏ,,,
ਸ਼ੇਰਾਂਵਾਲੀ ਮਾਂ,,,,,,,,,,,,,,,
ਦਿਲੋਂ ਆ ਕੇ, ਜਿਹਨਾਂ ਨੇ ਮਾਂ ਨੂੰ,
"ਦਿਲ ਦਾ ਹਾਲ ਸੁਣਾਇਆ" l
ਬਾਂਹ ਪਕੜ ਕੇ, ਉਸਦਾ ਬੇੜਾ,
"ਮਾਂ ਨੇ ਪਾਰ ਲਗਾਇਆ" ll
ਨੀਲੇ ਤੇ, ਭਗਤਾਂ ਦੇ ਦੁੱਖੜੇ* ll
ਪਲ ਵਿੱਚ ਹਰਦੀ ਏ,,,
ਸ਼ੇਰਾਂਵਾਲੀ ਮਾਂ,,,,,,,,,,,,,,,
ਅਪਲੋਡਰ - ਅਨਿਲਰਾਮੂਰਤੀਭੋਪਾਲ