ਮੇਲਾ ਲੱਗਾ ਵੈਸ਼ਣੋਂ ਦੇ ਦਵਾਰੇ
ਮਈਆ / ਅੰਬੇ ਰਾਣੀ, ਖੈਰਾਂ ਵੰਡੇ, ਸਭ ਦੇ ਭਰੇ ਭੰਡਾਰੇ ll
ਮੇਲਾ, ਮੇਲਾ, ਮੇਲਾ, ਲੱਗਾ, ਵੈਸ਼ਣੋਂ ਦੇ ਦਵਾਰੇ ll
ਚਾਰੇ ਪਾਸੇ, ਖੁਸ਼ੀਆਂ ਵਾਲੀ, "ਹੁੰਦੀ ਏ ਬਰਸਾਤ" l
ਸੱਜ ਧੱਜ ਕੇ, ਭਗਤ ਨੇ ਆਏ, "ਏਹਨਾਂ ਦੀ ਕਿਆ ਬਾਤ" ll
ਨੱਚਣ, ਗਾਵਣ, ਮੌਜ਼ ਮਨਾਵਣ, ਵਿੱਚ ਖੁਸ਼ੀ ਦੇ ਸਾਰੇ ll,
ਮੇਲਾ, ਮੇਲਾ, ਮੇਲਾ, ਲੱਗਾ, ਵੈਸ਼ਣੋਂ ਦੇ ਦਵਾਰੇ.......
ਢੋਲਕ ਛੈਣੇ, ਚਿਮਟਾ ਟੱਲੀਆਂ, "ਟੱਲ ਕਈ ਖ਼ੜਕਾਉਂਦੇ" l
ਮਾਂ ਦੇ ਨਾਮ ਦੇ, ਬੋਲ ਜੈਕਾਰੇ, "ਜਾਵਣ ਸੁੱਖਣਾ ਲਾਹੁੰਦੇ" ll
ਮਾਂ ਦੇ ਨਾਮ ਦੀ, ਹਾਜ਼ਰੀ ਭਰਦੇ, ਬੈਠ ਕੇ ਆਣ ਦਵਾਰੇ ll,
ਮੇਲਾ, ਮੇਲਾ, ਮੇਲਾ, ਲੱਗਾ, ਵੈਸ਼ਣੋਂ ਦੇ ਦਵਾਰੇ.......
ਰਾਜੂ ਵੀ, ਹਰਿ ਪੁਰੀਆ ਚੋਲਾ, "ਚੁੰਨੀ ਲੈ ਕੇ ਆਵੇ" l
ਮਾਂ ਨੇ ਕਿਰਪਾ, ਕੀਤੀ ਤਾਹੀਓਂ, "ਮਾਂ ਦਾ ਸ਼ੁੱਕਰ ਮਨਾਵੇ" ll
ਦੇ ਕੇ ਦਰਸ਼ਨ, ਲਖਵਿੰਦਰ ਨੂੰ, ਭਵ ਸਾਗਰ ਤੋਂ ਤਾਰੇ ll,
ਮੇਲਾ, ਮੇਲਾ, ਮੇਲਾ, ਲੱਗਾ, ਵੈਸ਼ਣੋਂ ਦੇ ਦਵਾਰੇ.......
ਜੋਤ ਜਗਾ ਕੇ, ਸ਼ੀਸ਼ ਨਿਵਾ ਕੇ, "ਮਾਂ ਨੂੰ ਜੇਹੜੇ ਮਨਾਉਂਦੇ" l
ਅੰਬੇ ਨਾਮ ਦੇ, ਰੰਗ ਵਿੱਚ ਰੰਗ ਕੇ, "ਜੀਵਨ ਸਫ਼ਲ ਬਣਾਉਂਦੇ" ll
ਬਾਂਹ ਓਹਨਾਂ ਦੀ, ਫੜ੍ਹ ਕੇ ਮਈਆ, ਆਪੇ ਪਾਰ ਉਤਾਰੇ ll,
ਮੇਲਾ, ਮੇਲਾ, ਮੇਲਾ, ਲੱਗਾ, ਵੈਸ਼ਣੋਂ ਦੇ ਦਵਾਰੇ........ ।
ਅਪਲੋਡਰ- ਅਨਿਲਰਾਮੂਰਤੀਭੋਪਾਲ