ਜੋਤਾਂ ਦੇ ਲਿਸ਼ਕਾਰੇ ਨੀ ਅੰਮੀਏ, ਜੋਤਾਂ ਦੇ ਲਿਸ਼ਕਾਰੇ ll
ਤੇਰੇ ਦਰ ਤੇ ਭੰਗੜੇ ਪਾ ਪਾ* ll
ਕਹਿੰਦੇ ਲਾਲ ਪਿਆਰੇ,,,
ਜੋਤਾਂ ਦੇ ਲਿਸ਼ਕਾਰੇ,,,,,,,,,,,,,,,,,,
ਤੇਰੀਆ ਜੋਤਾਂ ਦੇ ਲਿਸ਼ਕਾਰੇ, "ਹਰ ਪਾਸੇ ਹੀ ਜਾਵਣ" l
ਜੋਤਾਂ ਦੇ ਲਿਸ਼ਕਾਰੇ ਤੱਕ ਕੇ, "ਸਾਰੇ ਨੱਚਣ ਗਾਵਣ" ll
ਮਾਤਾਰਾਣੀ ਆਦ ਭਵਾਨੀ* ll
ਵਿਗੜੇ ਕੰਮ ਸੰਵਾਰੇ,,,
ਜੋਤਾਂ ਦੇ ਲਿਸ਼ਕਾਰੇ,,,,,,,,,,,,,,,,,,
ਜੋਤਾਂ ਦੇ ਵਿੱਚ ਨੂਰ ਇਲਾਹੀ, "ਤੱਕਿਆ ਅਕਬਰ ਰਾਜੇ" l
ਤੇਰੇ ਦਰ ਤੇ ਭੰਗੜੇ ਪੈਂਦੇ, "ਵੱਜਣ ਢੋਲ ਤੇ ਬਾਜੇ" ll
ਢੋਲੀ ਨੱਚ ਨੱਚ ਢੋਲ ਵਜਾਵੇ* ll
ਨੱਚਣ ਚੰਨ ਸਿਤਾਰੇ,,,
ਜੋਤਾਂ ਦੇ ਲਿਸ਼ਕਾਰੇ,,,,,,,,,,,,,,,,,,
ਇਕੱਠੇ ਹੋ ਕੇ ਭਗਤ ਮਈਆ ਦੇ, "ਦਰ ਤੇ ਅਲਖ ਜਗਾਂਉਦੇ" l
ਖ਼ੈਰਾਂ ਮੰਗਦੇ ਮਈਆ ਕੋਲੋਂ, "ਜੋ ਮੰਗਦੇ ਸੋ ਪਾਉਂਦੇ" ll
ਜੋਤਾਂ 'ਚੋਂ ਖੁਸ਼ਬੋ ਹੈ ਆਉਂਦੀ* ll
ਕਹਿੰਦੇ ਲੋਕੀ ਸਾਰੇ,,,
ਜੋਤਾਂ ਦੇ ਲਿਸ਼ਕਾਰੇ,,,,,,,,,,,,,,,,,,
ਜਗਮਗ ਜਗਮਗ ਜੋਤ ਦੀ ਚਰਚਾ, "ਕੁੱਲ ਦੁਨੀਆ ਵਿੱਚ ਹੋਵੇ" l
ਸੁਲਤਾਨ ਪੁਰੀ ਵੀ ਆਪਣੇ ਦੁੱਖੜੇ, "ਮਾਂ ਦੇ ਅੱਗੇ ਰੋਵੇ" ll
ਗੁਫ਼ਾ ਦੇ ਅੰਦਰ ਮਾਂ ਦੀ ਜਯੋਤੀ* ll
ਸੁੰਦਰ ਰੂਪ ਨਿਹਾਰੇ,,,
ਜੋਤਾਂ ਦੇ ਲਿਸ਼ਕਾਰੇ,,,,,,,,,,,,,,,,,,
ਅਪਲੋਡਰ - ਅਨਿਲਰਾਮੂਰਤੀਭੋਪਾਲ