चलो पींघां पाइए

ਧੁਨ- ਟੱਲੀਆਂ ਵਜਾਉਂਦੇ ਜਾਣਾ

ਚੱਲੋ ਨੀ ਚੱਲੋ ਸਈਓ, ਅੰਬੇ ਦਰ ਚੱਲੋ ਸਈਓ ll,  
*ਲੰਘ ਚੱਲੀ, ਸਾਉਣ ਦੀ ਬਹਾਰ,
ਨੀ ਚੱਲੋ ਪੀਂਘਾਂ ਪਾਈਏ, ਅੰਬੇ ਦੇ ਜਾ ਕੇ ਦਰਬਾਰ ਨੀ,
ਚੱਲੋ ਪੀਂਘਾਂ ਪਾਈਏ, ਅੰਬੇ ਦੇ ਜਾ ਕੇ ਦਰਬਾਰ,,, ਨੀ ll

ਕੰਜ਼ਕਾਂ ਦੇ, ਪੇਕੇ ਅੜੀਓ, ਅੰਮੜੀ ਦੇ ਮੰਦਿਰ ਹੁੰਦੇ,
ਅੰਮੜੀ ਦੇ ਮੰਦਿਰ ਹੁੰਦੇ l
ਪੂਰੇ ਚਾਅ, ਕਰਨ ਨਰਾਤੇ, ਜੋ ਵੀ ਮਨ ਅੰਦਰ ਹੁੰਦੇ,
ਜੋ ਵੀ ਮਨ ਅੰਦਰ ਹੁੰਦੇ l
ਪਿਪਲਾਂ ਤੇ ਪੀਂਘਾਂ ਪਾਈਆਂ, ਭੈਣਾਂ ਸੱਤ ਝੂਹਟਣ ਆਈਆਂ ll,
*ਝੂਹਟ ਰਹੀ ਏ, ਕੰਜ਼ਕਾਂ ਦੇ ਵਿੱਚਕਾਰ,
ਨੀ ਚੱਲੋ ਪੀਂਘਾਂ ਪਾਈਏ, ਅੰਬੇ ਦੇ ਜਾ ਕੇ ਦਰਬਾਰ,,, ਨੀ ll

ਮਾਂ ਦੇ, ਹੱਥਾਂ ਨੂੰ ਕੰਜ਼ਕਾਂ, ਰੰਗਲੀ ਜਦ ਮਹਿੰਦੀ ਲਾਈ,
ਰੰਗਲੀ ਜਦ ਮਹਿੰਦੀ ਲਾਈ l
ਗੂੜ੍ਹਾ ਰੰਗ, ਐਸਾ ਚੜ੍ਹਿਆ, ਅੰਬਰਾਂ ਤੱਕ ਲਾਲੀ ਛਾਈ,
ਅੰਬਰਾਂ ਤੱਕ ਲਾਲੀ ਛਾਈ l
ਪੰਛੀ ਵੀ ਤੱਕਣ ਖੜ੍ਹਕੇ, ਉੱਚੀ ਪਹਾੜੀ ਚੜ੍ਹਕੇ ll,
*ਭਵਨਾਂ ਵੱਲ, ਵੇਖੇ ਨੀ ਸੰਸਾਰ,
ਨੀ ਚੱਲੋ ਪੀਂਘਾਂ ਪਾਈਏ, ਅੰਬੇ ਦੇ ਜਾ ਕੇ ਦਰਬਾਰ,,, ਨੀ ll

ਰਲਮਿਲ ਕੇ, ਕੰਜ਼ਕਾਂ ਮਾਂ ਦੇ, ਬਾਂਹਵਾਂ ਵਿੱਚ ਚੂੜ੍ਹਾ ਪਾਇਆ,
ਬਾਂਹਵਾਂ ਵਿੱਚ ਚੂੜ੍ਹਾ ਪਾਇਆ l
ਪੈਰਾਂ ਵਿੱਚ, ਪਾ ਪੰਜ਼ੇਬਾਂ, ਸਿਰ ਤੇ ਸੀ ਮੁੱਕਟ ਸਜਾਇਆ,
ਸਿਰ ਤੇ ਸੀ ਮੁੱਕਟ ਸਜਾਇਆ l
ਪੀਂਘ ਜਦ ਪਹੁੰਚੀ ਅੰਬਰ, ਗਾਵੇ ਸਰਦੂਲ ਸਿਕੰਦਰ ll,
*ਕਰਦਾ ਏ, ਮਾਂ ਦੀ ਜੈ ਜੈਕਾਰ,
ਨੀ ਚੱਲੋ ਪੀਂਘਾਂ ਪਾਈਏ, ਅੰਬੇ ਦੇ ਜਾ ਕੇ ਦਰਬਾਰ,,, ਨੀ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (462 downloads)