मईया दे नराते आ गए

ਮਈਆ ਦੇ ਨਰਾਤੇ ਆ ਗਏ
=================
ਧੁਨ- ਨੀ ਮੈਂ ਦੁੱਧ ਕਾਹੇ* ਨਾਲ ਰਿੜ੍ਹਕਾਂ
ਅਸੀਂ, ਮਈਆ ਜੀ ਦੇ, ਭਵਨਾਂ* ਨੂੰ ਜਾਣਾ,
ਮਈਆ ਦੇ, ਨਰਾਤੇ ਆ ਗਏ l
ਅਸੀਂ, ਮਈਆ ਜੀ ਦੇ, ਮੰਦਿਰਾਂ* ਨੂੰ ਜਾਣਾ,
ਮਈਆ ਦੇ, ਨਰਾਤੇ ਆ ਗਏ l
ਆ ਗਏ ਜੀ, ਆ ਗਏ,,,
( ਮਈਆ ਦੇ, ਨਰਾਤੇ ਆ ਗਏ )
ਆ ਗਏ ਜੀ, ਆ ਗਏ,,,
( ਚੇਤ ਮਹੀਨੇ, ਆ ਗਏ )
ਆ ਗਏ ਜੀ, ਆ ਗਏ,,,
( ਮਈਆ ਦੇ, ਚਾਲੇ ਆ ਗਏ )
ਆ ਗਏ ਜੀ, ਆ ਗਏ,,,
( ਮਈਆ ਦੇ, ਨਰਾਤੇ ਆ ਗਏ,,,, )
ਅਸੀਂ, ਮਈਆ ਜੀ ਦੀਆਂ, ਕੰਜ਼ਕਾਂ* ਨੂੰ ਬਿਠਾਉਣਾ,
ਮਈਆ ਦੇ, ਨਰਾਤੇ ਆ ਗਏ,,,
ਅਸੀਂ, ਮਈਆ ਜੀ ਦੇ,,,,,,,,,,,,,,,F
^
ਚੇਤ ਦਾ, ਮਹੀਨਾ ਬੜੇ, ਭਾਗਾਂ ਨਾਲ ਆਇਆ ਏ l
ਮਈਆ ਜੀ ਨੇ, ਭਗਤਾਂ ਨੂੰ, ਆਪ ਹੀ ਬੁਲਾਇਆ ਏ ll
ਹਾਲ, ਦਿਲ ਵਾਲਾ, ਮਈਆ* ਨੂੰ ਸੁਣਾਉਣਾ,
ਮਈਆ ਦੇ, ਨਰਾਤੇ ਆ ਗਏ,,,
ਅਸੀਂ, ਮਈਆ ਜੀ ਦੇ,,,,,,,,,,,,,,,F
^
ਚੜ੍ਹ ਕੇ, ਚੜ੍ਹਾਈਆਂ ਅਸੀਂ, ਮਈਆ ਦਰ ਜਾਣਾ ਏਂ l
ਦਰ ਤੇ, ਜੈਕਾਰੇ ਅਸੀਂ, ਉੱਚੀ ਉੱਚੀ ਲਾਉਣੇ ਨੇ ll
ਬਾਂਹੋ, ਫੜ੍ਹ ਸਾਨੂੰ, ਮਈਆ* ਨੇ ਲੰਘਾਉਣਾ,
ਮਈਆ ਦੇ, ਨਰਾਤੇ ਆ ਗਏ,,,
ਅਸੀਂ, ਮਈਆ ਜੀ ਦੇ,,,,,,,,,,,,,,,F
^
ਜਵਾਲਾ ਦੇਵੀ, ਮੰਦਿਰਾਂ 'ਚ, ਮੱਥਾ ਅਸੀਂ ਟੇਕਣਾ l
ਜੱਗਦੀ ਹੈ, ਜੋਤ ਜਿੱਥੇ, ਓਹ ਵੀ ਅਸੀਂ ਦੇਖਣਾ ll
ਨੈਣਾਂ ਦੇਵੀ ਤੇ, ਚਿੰਤਪੁਰਨੀ* ਨੂੰ ਮਨਾਉਂਣਾ,  
ਮਈਆ ਦੇ, ਨਰਾਤੇ ਆ ਗਏ,,,
ਅਸੀਂ, ਮਈਆ ਜੀ ਦੇ,,,,,,,,,,,,,,,F
^
ਲਾਲ ਲਾਲ, ਝੰਡਾ ਜਾ ਕੇ, ਗੁਫ਼ਾ ਤੇ ਚੜ੍ਹਾਉਣਾ ਆਂ l
ਸ਼ੇਰਾਂਵਾਲੀ, ਮਈਆ ਜੀ ਦਾ, ਦਰਸ਼ਨ ਪਾਉਣਾ ਆਂ ll
ਭਗਤ, ਮਈਆ ਦੇ ਨੇ, ਗੁਣ* ਓਹਦਾ ਗਾਉਣਾ,
ਮਈਆ ਦੇ, ਨਰਾਤੇ ਆ ਗਏ,,,
ਅਸੀਂ, ਮਈਆ ਜੀ ਦੇ,,,,,,,,,,,,,,,F

ਅਪਲੋਡਰ ਤੇ ਲਿਖ਼ਾਰੀ- ਅਨਿਲਰਾਮੂਰਤੀਭੋਪਾਲ
download bhajan lyrics (195 downloads)