ਅੱਜ ਆਣ ਕੇ, ਮਈਆ ਦੇ ਦਰ ਨੱਚਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ ll
*ਲਾਲ ਚੁੰਨੀਆਂ, ਲਾਲ ਚੁੰਨੀਆਂ,
ਲਾਲ ਚੁੰਨੀਆਂ, ਨੀ ਲਾਲ ਚੁੰਨੀਆਂ,,,
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,,,,,,,,,,,,,,,,,
( ਨੀ ਮੈਂ )
ਜੀ ਕਰਦਾ ਮੈਂ, ਚੁੰਨੀ ਲੈ ਕੇ, "ਅੱਜ ਤਾਰਾ ਬਣ ਜਾਵਾਂ" l
ਮਾਂ ਦੇ ਦਰ ਤੇ, ਸੰਗਤਾਂ ਦੇ ਨਾਲ, "ਰੁਕਮਣ ਬਣਕੇ ਗਾਵਾਂ" ll
^ਅੱਜ ਸੱਚੀ ਮੁੱਚੀ, ਨੀ ਅੱਜ ਸੱਚੀ ਮੁੱਚੀ ll,
ਅੱਜ ਸੱਚੀ ਮੁੱਚੀ, ਮੀਰਾ ਵਾਂਗੂ ਜੱਚਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ,,,
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,,,,,,,,,,,,,,,,,
( ਮਾਂ ਦਾ )
ਅੰਬੇ ਮਾਂ ਦੀ, ਰਹਿਮਤ ਹੋ ਗਈ, "ਭਗਤਾਂ ਜਗਨ ਰਚਾਇਆ" l
ਯੁੱਗ ਯੁੱਗ ਜੀਵਣ, ਵੀਰੇ ਮੇਰੇ, "ਸੋਹਣਾ ਭਵਨ ਬਣਾਇਆ" ll
^ਏਹਦੇ ਨਾਮ ਵਾਲੇ, ਓ ਏਹਦੇ ਨਾਮ ਵਾਲੇ ll,
ਏਹਦੇ ਨਾਮ ਵਾਲੇ, ਰੰਗ ਵਿੱਚ ਰੱਚਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ,,,
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,,,,,,,,,,,,,,,,
( ਮਈਆ )
ਲਿੱਖ ਕੇ ਸੰਜੀਵ, ਮਾਂ ਤੇਰੀਆਂ ਭੇਟਾਂ, "ਵੀਰ ਸਿਕੰਦਰ ਗਾਵੇ" l
ਮਸਤੀ ਦੇ ਵਿੱਚ, ਗਲ਼ ਪਾ ਚੁੰਨੀ, "ਨੱਚ ਨੱਚ ਧਰਤ ਹਿਲਾਵੇ" ll
^ਕਹੇ ਇਸ ਦੀ, ਓ ਕਹੇ ਦਾਤੀ / ਅੰਬੇ ਦੀ ll,
ਕਹੇ ਦਾਤੀ ਦੀ, ਰਜ਼ਾ ਦੇ ਵਿੱਚ ਵੱਸਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ,,,
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ