ਮੰਗਾਂ ਮੇਰੀਆਂ ਨੂੰ, ਝੱਟ ਮੰਨ ਲੈਂਦੀ ਏ* ll,
ਮਾਂਏਂ ਨੀ, ਬੜਾ ਚੰਗਾ ਲੱਗਦਾ ll
ਜੋ ਮੈਂ ਮੰਗ ਲਵਾਂ, ਪਲ ਵਿੱਚ ਦੇਂਦੀ ਏ* ll
ਮਾਂਏਂ ਨੀ, ਬੜਾ ਚੰਗਾ ਲੱਗਦਾ,,,
ਮੰਗਾਂ ਮੇਰੀਆਂ ਨੂੰ, ਝੱਟ ਮੰਨ,,,,,,,,,,,,,,,,,
ਘਰ ਵੀ ਮੈਂ ਮੰਗਿਆ, ਵਪਾਰ ਵੀ ਮੈਂ ਮੰਗਿਆ l
ਲੈਣ ਵੇਲੇ ਰਾਣੀਏ ਮੈਂ, ਜ਼ਰਾ ਵੀ ਨਾ ਸੰਗਿਆ ll
ਤੂੰ ਵੀ ਬੱਚਿਆਂ ਨੂੰ, ਨਾਂਹ ਨਹੀਂ ਕਹਿੰਦੀ ਏ* ll
ਮਾਂਏਂ ਨੀ, ਬੜਾ ਚੰਗਾ ਲੱਗਦਾ,,,
ਮੰਗਾਂ ਮੇਰੀਆਂ ਨੂੰ, ਝੱਟ ਮੰਨ,,,,,,,,,,,,,,,,,F
ਜਦੋਂ ਦਾ ਮੈਂ ਰਾਣੀਏ ਨੀ, ਪੱਲਾ ਤੇਰਾ ਫੜਿਆ l
ਕੰਮ ਕੋਈ ਜਿੰਦਗੀ ਦਾ, ਕਦੇ ਵੀ ਨਾ ਅੜਿਆ ll
ਜਦੋਂ ਹਰ ਵੇਲੇ, ਅੰਗ ਸੰਗ ਰਹਿੰਦੀ ਏ* ll
ਮਾਂਏਂ ਨੀ, ਬੜਾ ਚੰਗਾ ਲੱਗਦਾ,,,
ਮੰਗਾਂ ਮੇਰੀਆਂ ਨੂੰ, ਝੱਟ ਮੰਨ,,,,,,,,,,,,,,,,,F
ਜਦੋਂ ਕਦੇ ਰਾਣੀਏ ਮੈਂ, ਦਿਲ 'ਚੋਂ ਬਿਸਾਰਿਆ l
ਸਮਝ ਨਾਦਾਨ ਤੁਸਾਂ, ਫਿਰ ਵੀ ਬੁਲਾ ਲਿਆ ll
ਗੱਲ ਪੰਕਜ ਦੀ, ਤੂੰ ਰੱਖ ਲੈਂਦੀ ਏ* ll
ਮਾਂਏਂ ਨੀ, ਬੜਾ ਚੰਗਾ ਲੱਗਦਾ,,,
ਮੰਗਾਂ ਮੇਰੀਆਂ ਨੂੰ, ਝੱਟ ਮੰਨ,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ