मैं झंडा लै के आया

लाल रंग दा कपड़ा लै के,
गोटे नाल सजाया,
आ लै झंडा जोगिया,
वे मैं झंडा लै के आया,
लाल रंग दा कपड़ा.....

मैं कोई भी भूल ना किती ,
तू क्यों दिल दुखाया,
सारी दुनिया छड्ड के जोगी,
तेरे चरनी आया,
हो सारी दुनिया दुश्मन हो गयी,
तैनू तरस ना आया,
आ लै झंडा जोगिया,
वे मैं झंडा लै के आया,
लाल रंग दा कपड़ा.....

सारी दुनिया दुशमन हो गयी,
कोई ना एथे मेरा,
हथ जोड़ के अवाज़ा मारा,
सुन लै दुखड़ा मेरा,
हो आई मुसीबत सिर ते झल लई,
तेरा नाम ध्याया,
आ लै झंडा जोगिया,
वे मैं झंडा लै के आया,
लाल रंग दा कपड़ा.....

चढ़ के कठिन चढ़ाईया बाबा,
दर तेरे जो आये,
खाली झोलिया भर देंदा ओ,
मुँह मंगिया मुरादा पाए,
हो भव सागर ओ तर जांदा,
जिहने दर्श जोगी दा पाया,
आ लै झंडा जोगिया,
वे मैं झंडा लै के आया,
लाल रंग दा कपड़ा.....


ਲਾਲ ਰੰਗ ਦਾ, ਕੱਪੜਾ ਲੈ ਕੇ,
ਗੋਟੇ ਨਾਲ ਸਜਾਇਆ ll,
ਆਹ ਲੈ, ਝੰਡਾ ਜੋਗੀਆ,
ਵੇ ਮੈਂ, ਝੰਡਾ ਲੈ ਕੇ ਆਇਆ xll
ਲਾਲ ਰੰਗ ਦਾ, ਕੱਪੜਾ,,,,,,,,,,,,,,

ਮੈਂ ਕੋਈ ਵੀ, ਭੁੱਲ ਨਾ ਕੀਤੀ,
ਤੂੰ ਕਿਓਂ ਦਿਲ ਦੁਖਾਇਆ l
ਸਾਰੀ ਦੁਨੀਆਂ, ਛੱਡ ਕੇ ਜੋਗੀ,
ਤੇਰੇ ਚਰਣੀ ਆਇਆ ll
*ਹੋ ਸਾਰੀ ਦੁਨੀਆਂ, ਦੁਸ਼ਮਣ ਹੋ ਗਈ,
ਤੈਨੂੰ ਤਰਸ ਨਾ ਆਇਆ,
ਆਹ ਲੈ, ਝੰਡਾ ਜੋਗੀਆ,
ਵੇ ਮੈਂ, ਝੰਡਾ ਲੈ ਕੇ ਆਇਆ xll -ll
ਲਾਲ ਰੰਗ ਦਾ, ਕੱਪੜਾ,,,,,,,,,,,,,,

ਸਾਰੀ ਦੁਨੀਆਂ, ਦੁਸ਼ਮਣ ਹੋ ਗਈ,
ਕੋਈ ਨਾ ਏਥੇ ਮੇਰਾ l
ਹੱਥ ਜੋੜ ਕੇ, ਵਾਜ਼ਾਂ ਮਾਰਾਂ,
ਸੁਣ ਲੈ ਦੁੱਖੜਾ ਮੇਰਾ ll
*ਹੋ ਆਈ ਮੁਸੀਬਤ, ਸਿਰ ਤੇ ਝੱਲ ਲਈ,
ਤੇਰਾ ਨਾਮ ਧਿਆਇਆ,
ਆਹ ਲੈ, ਝੰਡਾ ਜੋਗੀਆ,
ਵੇ ਮੈਂ, ਝੰਡਾ ਲੈ ਕੇ ਆਇਆ xll -ll
ਲਾਲ ਰੰਗ ਦਾ, ਕੱਪੜਾ,,,,,,,,,,,,,,

ਚੜ੍ਹ ਕੇ, ਕਠਿਨ ਚੜ੍ਹਾਈਆਂ ਬਾਬਾ,
ਦਰ ਤੇਰੇ ਜੋ ਆਏ l
ਖ਼ਾਲੀ ਝੋਲੀਆਂ, ਭਰ ਦੇਂਦਾ ਓਹ,
ਮੂੰਹ ਮੰਗੀਆਂ ਮੁਰਾਦਾਂ ਪਾਏ ll
*ਹੋ ਭਵ ਸਾਗਰ, ਓਹ ਤਰ ਜਾਂਦਾ,
ਜੀਹਨੇ ਦਰਸ਼ ਜੋਗੀ ਦਾ ਪਾਇਆ,
ਆਹ ਲੈ, ਝੰਡਾ ਜੋਗੀਆ,
ਵੇ ਮੈਂ, ਝੰਡਾ ਲੈ ਕੇ ਆਇਆ xll -ll
ਲਾਲ ਰੰਗ ਦਾ, ਕੱਪੜਾ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (465 downloads)