ਚਾਂਦੀ ਦੀ, ਥਾਲੀ ਵਿੱਚ, ਜੋਤ ਜਗਾ ਕੇ
( ਓ ਪੌਣਾਹਾਰੀਆ, ਤੇਰੇ ਦਰਬਾਰ ਅੰਦਰ,
ਲੱਖਾਂ, ਆਂਵਦੇ ਤੇ, ਲੱਖਾਂ ਜਾਂਵਦੇ ਨੇ ।
ਕੋਈ, ਦੁੱਧ ਮੰਗਦਾ, ਤੇ ਕੋਈ, ਪੁੱਤ ਮੰਗਦਾ
ਤੇ ਕੋਈ, ਖ਼ੈਰ ਪਰਿਵਾਰ ਦੀ, ਚਾਂਹਵਦੇ ਨੇ ॥)
ਚਾਂਦੀ ਦੀ, ਥਾਲੀ ਵਿੱਚ, ਜੋਤ ਜਗਾ ਕੇ ॥
ਨਿੱਤ ਤੇਰੀ, ਆਰਤੀ ਕਰਾਂ, ਪੌਣਾਹਾਰੀਆ,
ਨਿੱਤ ਤੇਰੀ, ਆਰਤੀ ਕਰਾਂ ॥
ਪੈਰਾਂ ਵਿੱਚ, ਪਊਏ ਬਾਬਾ, ਕਿੰਨੇ ਸੋਹਣੇ ਲੱਗਦੇ x॥
ਸ਼ਰਧਾ ਨੂੰ, ਭਾਗ ਤੇਰੇ, ਬੂਹੇ ਤੇ ਲੱਗਦੇ x॥
ਓ ਚਰਨਾਂ ਚ, ਸੀਸ ਮੈਂ ਧਰਾਂ, ਪੌਣਾਹਾਰੀਆ,
ਨਿੱਤ ਤੇਰੀ, ਆਰਤੀ ਕਰਾਂ...
ਚਾਂਦੀ ਦੀ, ਥਾਲੀ ਵਿੱਚ, ਜੋਤ ਜਗਾ ਕੇ...
ਗਲ਼ ਵਿੱਚ, ਸਿੰਗੀ ਬਾਬਾ, ਕਿੰਨੀ ਸੋਹਣੀ ਲੱਗਦੀ x॥
ਬਗ਼ਲ ਚ, ਝੋਲੀ ਬਾਬਾ, ਕਿੰਨੀ ਸੋਹਣੀ ਫੱਬਦੀ x॥
ਓ ਰਹਿਮਤਾਂ ਦੀ ਕਰ ਦਿਓ ਛਾਂ, ਪੌਣਾਹਾਰੀਆ,
ਨਿੱਤ ਤੇਰੀ, ਆਰਤੀ ਕਰਾਂ...
ਚਾਂਦੀ ਦੀ, ਥਾਲੀ ਵਿੱਚ, ਜੋਤ ਜਗਾ ਕੇ...
ਪੌਣਾ,ਹਾਰੀਆ ਗ਼ੁਲਾਬ ਦਿਆ ਫ਼ੁੱਲਾ,
ਭਗਤਾਂ ਨੇ, ਤੇਰੀ ਵਾਸ਼ਨਾ ਲੈਣੀ,
ਦੁੱਧਾ,ਧਾਰੀਆ, ਗ਼ੁਲਾਬ ਦਿਆ ਫ਼ੁੱਲਾ,
ਬੱਚਿਆਂ ਨੇ, ਤੇਰੀ ਵਾਸ਼ਨਾ ਲੈਣੀ ॥
ਗੁਫ਼ਾ, ਤੇਰੀ ਉੱਤੇ ਬਾਬਾ, ਰੋਟ ਨੇ ਚੜ੍ਹਦੇ x॥
ਭਗਵੇਂ ਨੇ, ਝੰਡੇ ਬਾਬਾ, ਦਰ ਤੇਰੇ ਚੜ੍ਹਦੇ x॥
ਓ ਹੱਥ ਜੋੜ, ਅਰਜ਼ ਕਰਾਂ, ਪੌਣਾਹਾਰੀਆ,
ਨਿੱਤ ਤੇਰੀ, ਆਰਤੀ ਕਰਾਂ...
ਚਾਂਦੀ ਦੀ, ਥਾਲੀ ਵਿੱਚ, ਜੋਤ ਜਗਾ ਕੇ...
ਚੇਤ ਦੇ, ਮਹੀਨੇ ਬੜਾ, ਸੰਗਤਾਂ ਦਾ ਜ਼ੋਰ x॥
ਗੁਫ਼ਾ ਉੱਤੇ, ਦੇਖੇ ਮੈਂ ਤਾਂ, ਪੈਲਾਂ ਪਾਉਂਦੇ ਮੋਰ x॥
ਓ ਜਦੋਂ, ਦੇਖਿਆ, ਦ੍ਵਾਰਾ ਤੇਰਾ ਖੁੱਲ੍ਹਾ,
ਭਗਤਾਂ ਨੇ, ਤੇਰੀ ਵਾਸ਼ਨਾ ਲੈਣੀ,
ਪੌਣਾ,ਹਾਰੀਆ ਗ਼ੁਲਾਬ ਦੀਆ ਫ਼ੁੱਲਾ,
ਭਗਤਾਂ ਨੇ, ਤੇਰੀ ਵਾਸ਼ਨਾ ਲੈਣੀ...
ਪੌਣਾ,ਹਾਰੀਆ ਗ਼ੁਲਾਬ ਦਿਆ ਫ਼ੁੱਲਾ...
ਸੀਸ ਉੱਤੇ, ਬਾਬਾ ਤੇਰੇ, ਯੋਗ ਨੇ ਸੁਨਹਿਰੀ x॥
ਜੋਗੀਆ ਦੇ, ਵਾਲੀ ਤੇਰੀ, ਰਮਜ਼ ਹੈ ਗਹਿਰੀ x॥
ਓ ਬੂਟਾ ਤੈਨੂੰ, ਮੰਨਦਾ ਹੈ ਤਾਂ, ਪੌਣਾਹਾਰੀਆ,
ਨਿੱਤ ਤੇਰੀ, ਆਰਤੀ ਕਰਾਂ...
ਚਾਂਦੀ ਦੀ, ਥਾਲੀ ਵਿੱਚ, ਜੋਤ ਜਗਾ ਕੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
चांदी दी थाली विच जोत जगा के
(ओ पौणाहारिया, तेरे दरबार अंदर,
लाखां आवंदे ते, लाखां जावंदे ने ।
कोई, दूध मंगदा, ते कोई, पुत्त मंगदा,
ते कोई, खैर परिवार दी, चाहवंदे ने ॥)
चांदी दी, थाली विच, जोत जगा के ॥
नित्त तेरी, आरती करां, पौणाहारिया,
नित्त तेरी, आरती करां ॥
पैरां विच, पऊए बाबा, किन्नے सोहणे लगदे x॥
श्रद्धा नूं, भाग तेरे, बूहे ते लगदे x॥
ओ चरणां च, सीस मैं धरां, पौणाहारिया,
नित्त तेरी, आरती करां...
चांदी दी, थाली विच, जोत जगा के...
गल विच, सिंगी बाबा, किन्नी सोहणी लगदी x॥
बगल च, झोली बाबा, किन्नी सोहणी फबदी x॥
ओ रहमतां दी कर दियो छां, पौणाहारिया,
नित्त तेरी, आरती करां...
चांदी दी, थाली विच, जोत जगा के...
पौणाहारिया गुलाब दियां फुल्ला,
भगतां ने, तेरी वाशना लैणी,
दूधाधारिया गुलाब दियां फुल्ला,
बच्च्यां ने, तेरी वाशना लैणी ॥
गुफा, तेरी उत्ते बाबा, रोट ने चढ़दे x॥
भगवें ने, झंडे बाबा, दर तेरे चढ़दे x॥
ओ हथ जोड़, अरज करां, पौणाहारिया,
नित्त तेरी, आरती करां...
चांदी दी, थाली विच, जोत जगा के...
चेत दे, महीने बड़ा, संगतां दा जोर x॥
गुफा उत्ते, देखे मैं तां, पैलां पाउंदे मोर x॥
ओ जदों, देखिया, द्वारा तेरा खुल्ला,
भगतां ने, तेरी वाशना लैणी,
पौणाहारिया गुलाब दियां फुल्ला,
भगतां ने, तेरी वाशना लैणी...
पौणाहारिया गुलाब दियां फुल्ला...
सीस उत्ते, बाबा तेरे, जोग ने सुनहरी x॥
जोगियां दे, वाली तेरी, रमज है गहरी x॥
ओ बूटा तैनूं, मनदा है तां, पौणाहारिया,
नित्त तेरी, आरती करां...
चांदी दी, थाली विच, जोत जगा के...
अपलोडर – अनिल रामूर्ति भोपाल