ओ साईयाँ मेरे

( ਔਖੇ ਸੌਖੇ ਰਾਹਾਂ 'ਚੋਂ, ਕਢਾਈਂ ਮੇਰੇ ਮਾਲਕਾ,
ਸਦਾ ਹੱਕ ਸੱਚ ਦੀ, ਖਵਾਈਂ ਮੇਰੇ ਮਾਲਕਾ l
ਪਿੱਛੇ ਪਛਤਾਉਣਾ ਪਵੇ, ਪਾ ਕੇ ਨੀਵੀਂ ਜਿਸ ਤੋਂ,  
ਕੋਈ ਐਸਾ ਕੰਮ ਨਾ, ਕਰਾਈਂ ਮੇਰੇ ਮਾਲਕਾ ll )  

ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l
ਓ ਸਤਿਗੁਰੂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l

ਮੇਰੇ ਲਿੱਖ ਦੇ ਤੂੰ*, ਲੇਖ਼ ਵੇ ਲਿਖਾਰੀਆ l
ਰੰਗ ਲੇਖਾਂ ਵਿੱਚ*, ਭਰ ਦੇ ਲਲਾਰੀਆ ll
ਓ ਸਾਈਂਆਂ ਮੇਰੇ, ਮੈਂ ਆਵਾਂ ਦਰ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,,,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,,,,,,,,F

ਕਿਸੇ ਹੋਰ ਮੈਂ* ਲਿਖਾਰੀ ਤੋਂ ਲਿਖਾਣਾ ਨਹੀਂ l
ਹੋ ਤੇਰਾ ਲਿਖਿਆਂ ਤਾਂ*, ਕਿਸੇ ਨੇ ਮਿਟਾਣਾ ਨਹੀਂ ll
ਓ ਸਾਈਂਆਂ ਮੇਰੇ, ਮੈਂ ਆਵਾਂ ਦਰ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,,,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,,,,,,,,F

ਤੂੰ ਤਾਂ ਦਿਲਾਂ ਦੀਆਂ*, ਜਾਣੇ ਸਾਈਂਆਂ ਮੇਰਿਆ l  
ਹੋ ਚੰਗੇ ਮਾੜ੍ਹੇ ਨੂੰ*, ਪਛਾਣੇ ਸਾਈਂਆਂ ਮੇਰਿਆ ll
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,,,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
श्रेणी
download bhajan lyrics (467 downloads)