^ਜਦ ਵੀ, ਸੋਚਾਂ ਦੇ ਵਿੱਚ ਪਈਏ,
ਨਿੱਤ, ਅਰਦਾਸਾਂ ਕਰਦੇ ਰਹੀਏ ll
ਓਹ ਗੁਰੂਆਂ ਦੀ, ਧਰਤੀ ਉੱਤੇ, ਮੱਥਾ ਟੇਕਣ ਨੂੰ* ll,
ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll
ਦਾਤਾ ਤੇਰੀ, ਜਨਮ ਭੂਮੀ ਨੂੰ, ਜਾ ਕੇ ਸੀਸ ਝੁਕਾਵਾਂ,
ਕਰਮਾਂ ਵਾਲੀ, ਮਿੱਟੀ ਨੂੰ ਮੈਂ, ਚੁੰਮ ਕੇ ਮੱਥੇ ਲਾਵਾਂ ll
ਫੇਰ ਸ਼ਾਂਤੀ, ਮਿਲਣੀ ਮੇਰੀ, ਰੂਹ ਪ੍ਰਦੇਸਣ ਨੂੰ*,,,
ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll
ਓਹ ਗੁਰੂਆਂ ਦੀ, ਧਰਤੀ ਉੱਤੇ, ਮੱਥਾ ਟੇਕਣ ਨੂੰ*,,,

ਸ਼ਰਧਾ ਦੇ ਨਾਲ, ਲੰਗਰ ਛੱਕ ਕੇ, ਭਵ ਸਾਗਰ ਤਰ ਜਾਵਾਂ,
ਤੇਰੇ ਦਰ ਦੀ, ਸੇਵਾ ਮਿਲ ਜਾਏ, ਏਹੋ ਕਰਾਂ ਦੁਆਵਾਂ ll
ਹੱਥ ਜੋੜ, ਅਰਦਾਸ ਕਰਾਂ, ਏਹ ਦੂਰੀ ਮੇਟਣ ਨੂੰ*,,,
ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll
ਓਹ ਗੁਰੂਆਂ ਦੀ, ਧਰਤੀ ਉੱਤੇ, ਮੱਥਾ ਟੇਕਣ ਨੂੰ*,,,
ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll
ਛੁੱਕ ਛੁੱਕ ਕਰਦੀ, ਗੱਡੀ ਜਾਵੇ, ਮਿੱਟ ਜਾਵੇ ਮਜ਼ਬੂਰੀ,
ਰਾਹੀਏ ਵਾਲੇ, ਨੀਲੇ ਖਾਨ ਦੀ, ਹੋ ਜਾਏ ਆਸ਼ਾ ਪੂਰੀ ll
ਕਰਾਂ ਉੱਤਰ ਕੇ, ਸੱਜਦਾ ਫਿਰ, ਲਾਹੌਰ ਦੇ ਸਟੇਸ਼ਨ ਨੂੰ,,,
ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll
ਓਹ ਗੁਰੂਆਂ ਦੀ, ਧਰਤੀ ਉੱਤੇ, ਮੱਥਾ ਟੇਕਣ ਨੂੰ*,,,
ਮੇਰੇ ਨੈਣ, ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ xll
ਸਤਿਨਾਮ ਸਤਿਨਾਮ ਸਤਿਨਾਮ ਜੀ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ llll
ਅਪਲੋਡਰ- ਅਨਿਲਰਾਮੂਰਤੀਭੋਪਾਲ