ਭਗਤਾਂ ਨੇ ਜਾਗਾ ਕਰਵਾਇਆ ਸ਼ੇਰਾਂਵਾਲੀਏ
=============================
ਭਗਤਾਂ ਨੇ, ਜਾਗਾ, ਕਰਵਾਇਆ ਸ਼ੇਰਾਂਵਾਲੀਏ ll
ਸ਼ਰਧਾ ਨਾਲ, ਜੋਤ ਨੂੰ, ਜਗਾਇਆ ਸ਼ੇਰਾਂਵਾਲੀਏ ll,
ਭਗਤਾਂ ਨੇ, ਜਾਗਾ,,, ਜੈ ਹੋ ll, ਕਰਵਾਇਆ,,,,,,,,,,,,,,,,
ਹੱਥਾਂ ਉੱਤੇ, ਲਾਲ ਮਹਿੰਦੀ, ਮਾਂ ਦੇ ਬੜੀ ਸੱਜਦੀ,
"ਦਿਲ ਵਿੱਚ, ਤਾਰ ਮਾਂ ਦੇ, ਨਾਮ ਵਾਲੀ ਵੱਜਦੀ" ll
ਫ਼ੁੱਲਾਂ ਨਾਲ, ਭਵਨ, ਸਜਾਇਆ ਸ਼ੇਰਾਂਵਾਲੀਏ ll,
ਭਗਤਾਂ ਨੇ, ਜਾਗਾ,,, ਜੈ ਹੋ ll, ਕਰਵਾਇਆ,,,,,,,,,,,,,,,,
ਵੰਡ ਕੇ, ਮੁਰਾਦਾਂ ਅੱਜ, ਝੋਲੀਆਂ ਤੂੰ ਭਰਦੇ,
"ਚਰਨਾਂ ਨਾਲ, ਲਾ ਕੇ ਸਭ, ਦੁੱਖ ਦੂਰ ਕਰਦੇ" ll
ਨਾਮ ਤੇਰਾ, ਮਨ 'ਚ, ਵਸਾਇਆ ਸ਼ੇਰਾਂਵਾਲੀਏ ll,
ਭਗਤਾਂ ਨੇ, ਜਾਗਾ,,, ਜੈ ਹੋ ll, ਕਰਵਾਇਆ,,,,,,,,,,,,,,,,
ਸ਼ੇਖੀਆਂ, ਵਾਲੇ ਨੇ ਤੇਰਾ, ਦਰ ਲਿਆ ਮੱਲ੍ਹ ਮਾਂ,
"ਬੱਚਿਆਂ ਤੋਂ, ਹੁੰਦਾ ਨਾ, ਵਿਛੋੜਾ ਤੇਰਾ ਝੱਲ ਮਾਂ" ll
ਕਰਨ, ਦੀਦਾਰ ਤੇਰਾ, ਆਇਆ ਸ਼ੇਰਾਂਵਾਲੀਏ ll,
ਭਗਤਾਂ ਨੇ, ਜਾਗਾ,,, ਜੈ ਹੋ ll, ਕਰਵਾਇਆ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ