ਮੰਗ ਲਓ ਮੁਰਾਦਾਂ ਮੰਗ ਲਓ

ਮੰਗ ਲਓ ਮੁਰਾਦਾਂ ਮੰਗ ਲਓ
====================
ਚਰਨਾਂ ਦੇ ਵਿੱਚ, ਸੀਸ ਨਿਵਾਈਏ l
ਮਿਲ ਕੇ ਮਾਂ ਦੀਆਂ, ਭੇਟਾਂ ਗਾਈਏ ll,,
*ਮਾਂ ਵੀ ਸੁੱਖਾਂ, ਵੰਡਦੀ ਭਗਤੋ ll, ਤੁਸੀਂ ਵੀ, ਪੱਲਾ ਕਰ ਲਓ,
ਸ਼ੇਰਾਂਵਾਲੀ ਦੇ ਦਰਬਾਰ ਤੋਂ,,,
ਮੰਗ ਲਓ, ਮੁਰਾਦਾਂ ਮੰਗ ਲਓ,,, ( ਸ਼ੇਰਾਂਵਾਲੀ ਦੇ ਦਰਬਾਰ ਤੋਂ )
ਖ਼ਾਲੀ, ਝੋਲੀਆਂ ਭਰ ਲਓ,,, ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਸਭਨਾਂ ਦੇ ਦੁੱਖ, ਦੂਰ ਕਰੇ ਮਾਂ, ਸਭ ਦੀ ਪੀੜ੍ਹ ਪਛਾਣੇ l
ਦਾਤੀ ਦੇ ਲਈ, ਫ਼ਰਕ ਨਾ ਕੋਈ, ਕੀ ਰਾਜੇ ਕੀ ਰਾਣੇ ll
*ਮੇਹਰਾਂਵਾਲੀ, ਮੇਹਰਾਂ ਕਰਦੀ ll, ਮਨ ਚਾਹਿਆ, ਅੱਜ ਵਰ ਲਓ,
ਸ਼ੇਰਾਂਵਾਲੀ ਦੇ ਦਰਬਾਰ ਤੋਂ,,,
ਮੰਗ ਲਓ, ਮੁਰਾਦਾਂ ਮੰਗ ਲਓ,,, ( ਸ਼ੇਰਾਂਵਾਲੀ ਦੇ ਦਰਬਾਰ ਤੋਂ )
ਖ਼ਾਲੀ, ਝੋਲੀਆਂ ਭਰ ਲਓ,,, ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਸ਼ਰਧਾ ਦੇ ਨਾਲ, ਜੇਹੜਾ ਭਗਤੋ, ਜੈ ਮਾਤਾ ਦੀ ਬੋਲੇ l
ਉਸ ਦੀ ਨਈਆ, ਜੀਵਨ ਵਾਲੀ, ਕਦੇ ਵੀ ਨਾ ਫਿਰ ਡੋਲ੍ਹੇ ll
*ਅੰਬੇ ਮਾਂ ਦੀ, ਪੂਜਾ ਕਰਕੇ ll, ਭਵ ਸਾਗਰ ਚੋਂ, ਤਰ ਲਓ,
ਸ਼ੇਰਾਂਵਾਲੀ ਦੇ ਦਰਬਾਰ ਤੋਂ,,,
ਮੰਗ ਲਓ, ਮੁਰਾਦਾਂ ਮੰਗ ਲਓ,,, ( ਸ਼ੇਰਾਂਵਾਲੀ ਦੇ ਦਰਬਾਰ ਤੋਂ )
ਖ਼ਾਲੀ, ਝੋਲੀਆਂ ਭਰ ਲਓ,,, ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਵਰ ਦਾਤੀ, ਕਲਿਆਣੀ ਮਾਤਾ, ਅਸ਼ਟ ਭੁਜਾ ਮਹਾਂਰਾਣੀ l
ਆਠ ਪਹਿਰ ਤੇਰੀ, ਹੋਵੇ ਪੂਜਾ, ਜਗਦੀ ਜੋਤ ਨੂਰਾਨੀ ll
ਕਸ਼ਟ ਨਿਵਾਰਨ, ਆਈਂ ਜੇ ਮਾਂ ll, ਭਗਤੋ, ਦੁੱਖੜੇ ਹਰ ਲਓ,
ਸ਼ੇਰਾਂਵਾਲੀ ਦੇ ਦਰਬਾਰ ਤੋਂ,,,
ਮੰਗ ਲਓ, ਮੁਰਾਦਾਂ ਮੰਗ ਲਓ,,, ( ਸ਼ੇਰਾਂਵਾਲੀ ਦੇ ਦਰਬਾਰ ਤੋਂ )
ਖ਼ਾਲੀ, ਝੋਲੀਆਂ ਭਰ ਲਓ,,, ( ਸ਼ੇਰਾਂਵਾਲੀ ਦੇ ਦਰਬਾਰ ਤੋਂ )

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (311 downloads)